ūtamaisanānuऊतमइसनानु
ਅੰਤਹਕਰਣ ਦੀ ਸਫ਼ਾਈ. ਅੰਤਰੀਵ ਸ਼ੁੱਧੀ. ਦਿਲ ਦੀ ਸਫਾਈ. "ਗਿਆਨੁ ਸ੍ਰੇਸਟ ਊਤਮ ਇਸਨਾਨੁ." (ਸੁਖਮਨੀ)
अंतहकरण दी सफ़ाई. अंतरीव शुॱधी. दिल दी सफाई. "गिआनु स्रेसट ऊतम इसनानु." (सुखमनी)
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
ਫ਼ਾ. [صفائی] ਸ੍ਵੱਛਤਾ. ਨਿਰਮਲਤਾ। ੨. ਭਾਵ- ਨਿਰਦੋਸਤਾ....
ਸੰ. अन्तरीय. ਵਿ- ਅੰਤਰਲਾ. ਭੀਤਰੀ। ੨. ਸੰਗ੍ਯਾ- ਤੇੜ ਦਾ ਵਸਤ੍ਰ. ਕੱਛ ਧੋਤੀ ਆਦਿਕ....
ਸੰ. शुद्घि ਸੰਗ੍ਯਾ- ਪਵਿਤ੍ਰਤਾ. ਸਫਾਈ। ੨. ਪਤਿਤ ਪੁਰਖ ਨੂੰ ਧਰਮ ਅਨੁਸਾਰ ਪਵਿਤ੍ਰ ਕਰਨ ਦੀ ਕ੍ਰਿਯਾ। ੩. ਦੇਵੀ. ਦੁਰਗਾ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਫ਼ਾ. [صفائی] ਸ੍ਵੱਛਤਾ. ਨਿਰਮਲਤਾ। ੨. ਭਾਵ- ਨਿਰਦੋਸਤਾ....
ਸੰ. ਸ਼੍ਰੇਸ੍ਠ. ਵਿ- ਉੱਤਮ। ੨. ਬਹੁਤ ਵਡਿਆਈ ਯੋਗ. "ਗਿਆਨੁ ਸ੍ਰੇਸਟ ਊਤਮ ਇਸਨਾਨੁ." (ਸੁਖਮਨੀ) ੩. ਸੰਗ੍ਯਾ- ਗਊ ਦਾ ਦੁੱਧ। ੪. ਕੁਬੇਰ। ੫. ਰਾਜਾ। ੬. ਵਿਸਨੁ। ੭. ਸਾਧੁ। ੮. ਵਿਦ੍ਵਾਨ। ੯. ਹਿੰਦੂਮਤ ਅਨੁਸਾਰ ਬ੍ਰਾਹਮਣ। ੧੦. ਨੀਤਿ ਅਨੁਸਾਰ ਛਤ੍ਰੀ (ਕ੍ਸ਼੍ਤ੍ਰਿਯ)....
ਦੇਖੋ, ਉੱਤਮ. "ਊਤਮ ਸੰਗਤਿ ਊਤਮ ਹੋਵੈ."#(ਆਸਾ ਅਃ ਮਃ ੧)...
ਦੇਖੋ, ਇਸਨਾਨ. "ਇਸਨਾਨੁ ਕਰਹਿ ਦਿਨੁ ਰਾਤੀ." (ਮਾਝ ਅਃ ਮਃ ੩)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...