ਊਦ

ūdhaऊद


ਅ਼ [عوُد] . ਊਦ. ਸੰਗ੍ਯਾ- ਅਗਰ ਦਾ ਬਿਰਛ। ੨. ਅਗਰ ਦੀ ਲਕੜੀ। ੩. ਇੱਕ ਵਾਜਾ, ਜਿਸ ਨੂੰ "ਬਰਬਤ" ਆਖਦੇ ਹਨ. ਇਸ ਦੀ ਸ਼ਕਲ ਤਾਊਸ ਜੇਹੀ ਹੁੰਦੀ ਹੈ, ਪਰ ਮੋਰ ਦੀ ਥਾਂ, ਬੱਤਕ ਦੀ ਸ਼ਕਲ ਹੋਇਆ ਕਰਦੀ ਹੈ.


अ़ [عوُد] . ऊद. संग्या- अगर दा बिरछ। २. अगर दी लकड़ी। ३. इॱक वाजा, जिस नूं "बरबत" आखदे हन. इस दी शकल ताऊस जेही हुंदी है, पर मोर दी थां, बॱतक दी शकल होइआ करदी है.