ūbhauऊभउ
ਦੇਖੋ, ਊਭ. ਵਿ- ਖੜਾ. "ਜੰਮਣ ਮਰਣ ਸਿਰ ਊਪਰਿ ਊਭਉ." (ਸੋਰ ਮਃ ੩) ੨. ਦੇਖੋ, ਉਭਯ.
देखो, ऊभ. वि- खड़ा. "जंमण मरण सिर ऊपरि ऊभउ." (सोर मः ३) २. देखो, उभय.
ਵਿ- ਖਲੋਤਾ. "ਖੜਾ ਪੁਕਾਰੈ ਪਾਤਣੀ." (ਸ. ਫਰੀਦ)...
ਕ੍ਰਿ- ਜਨਮਣਾ. ਪੈਦਾ ਹੋਣਾ. "ਜੰਮਿਆ ਪੂਤੁ ਭਗਤੁ ਗੋਬਿੰਦ ਕਾ." (ਆਸਾ ਮਃ ੫)...
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. उपरि- ਉਪਰਿ. ਕ੍ਰਿ. ਵਿ- ਉੱਤੇ. ਉਤਾਹਾਂ. "ਊਪਰਿ ਭੁਜਾ ਕਰਿ ਮੈ ਗੁਰੁ ਪਹਿ ਪੁਕਾਰਿਆ" (ਸੂਹੀ ਕਬੀਰ) ੨. ਉੱਤੋਂ ਊਪਰ ਸੇ. "ਰਾਜ ਮਾਲ ਜੋਬਨ ਤਨੁ ਜੀਅਰਾ ਇਨ ਊਪਰਿ ਲੈ ਬਾਰੇ." (ਧਨਾ ਮਃ ੫)...
ਦੇਖੋ, ਊਭ. ਵਿ- ਖੜਾ. "ਜੰਮਣ ਮਰਣ ਸਿਰ ਊਪਰਿ ਊਭਉ." (ਸੋਰ ਮਃ ੩) ੨. ਦੇਖੋ, ਉਭਯ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਕ੍ਰਿ. ਵਿ- ਦੋਵੇਂ ਦੋਨੋਂ....