ūradhharētāऊरधरेता
ਸੰ. ऊदर्ध्वरेतस्. ਵਿ- ਜੋ ਆਪਣੇ ਰੇਤ (ਵੀਰਯ) ਨੂੰ ਡਿਗਣ ਨਾ ਦੇਵੇ. ਬ੍ਰਹਮਚਰਯ ਧਾਰਣ ਵਾਲਾ. "ਥਿਰੰ ਆਸਨੇਕੰ ਮਹਾਂ ਊਰਧਰੇਤਾ." (ਦੱਤਾਵ) ਇੱਕ- ਆਸਨ ਬੈਠਾ ਵਡਾ ਜਤੀ। ੨. ਸੰਗ੍ਯਾ- ਭੀਸ੍ਮਪਿਤਾਮਾ। ੩. ਹਨੂਮਾਨ। ੪. ਸ਼ਿਵ। ੪. ਸਨਕਾਦਿ ਮੁਨਿ। ੬. ਬਾਬਾ ਸ਼੍ਰੀ ਚੰਦ ਜੀ.
सं. ऊदर्ध्वरेतस्. वि- जो आपणे रेत (वीरय) नूं डिगण ना देवे. ब्रहमचरय धारण वाला. "थिरं आसनेकं महां ऊरधरेता." (दॱताव) इॱक- आसन बैठा वडा जती। २. संग्या- भीस्मपितामा। ३. हनूमान। ४. शिव। ४. सनकादि मुनि। ६. बाबा श्री चंद जी.
ਸੰਗ੍ਯਾ- ਰੇਤਾ. ਸਿਕਤਾ. ਬਾਲੂ। ੨. ਲੋਹਾ ਆਦਿ ਧਾਤੁ ਰੇਤਣ ਦਾ ਸੰਦ। ੩. ਸੰ. रेतस्. ਵੀਰਯ. "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਜਲ। ੫. ਪਾਰਾ....
ਵੀਰ੍ਯ੍ਯ. ਸੰਗ੍ਯਾ- ਸ਼ਰੀਰ ਦਾ ਸਾਰਰੂਪ ਧਾਤੁ. ਸ਼ੁਕ੍ਰ. ਮਣਿ. ਮਨੀ। ੨. ਬਲ. ਪਰਾਕ੍ਰਮ। ੩. ਤੇਜ. ਪ੍ਰਕਾਸ਼....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ऊदर्ध्वरेतस्. ਵਿ- ਜੋ ਆਪਣੇ ਰੇਤ (ਵੀਰਯ) ਨੂੰ ਡਿਗਣ ਨਾ ਦੇਵੇ. ਬ੍ਰਹਮਚਰਯ ਧਾਰਣ ਵਾਲਾ. "ਥਿਰੰ ਆਸਨੇਕੰ ਮਹਾਂ ਊਰਧਰੇਤਾ." (ਦੱਤਾਵ) ਇੱਕ- ਆਸਨ ਬੈਠਾ ਵਡਾ ਜਤੀ। ੨. ਸੰਗ੍ਯਾ- ਭੀਸ੍ਮਪਿਤਾਮਾ। ੩. ਹਨੂਮਾਨ। ੪. ਸ਼ਿਵ। ੪. ਸਨਕਾਦਿ ਮੁਨਿ। ੬. ਬਾਬਾ ਸ਼੍ਰੀ ਚੰਦ ਜੀ....
ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. यतिन् ਵਿ- ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. "ਜਤੀ ਸਤੀ ਕੇਤੇ ਬਨਬਾਸੀ." (ਮਾਰੂ ਸੋਲਹੇ ਮਃ ੧) ੨. ਸੰਗ੍ਯਾ- ਮੁਨਿ. ਗੁਰਮੁਖ। ੩. ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ- "ਅਬ ਜੇ ਜਤੀ ਸੁਨਹੁ ਦੇ ਕਾਨਾ। ਲਛਮਨ ਗੋਰਖ ਅਰੁ ਹਨੁਮਾਨਾ। ਭੀਸਮ ਭੈਰਵ ਦੱਤ ਪਛਾਨੋ." (ਨਾਪ੍ਰ) ਦੇਖੋ, ਛਿਅ ਜਤੀ। ੪. ਬ੍ਰਹਮਚਾਰੀ. "ਨਾ ਇਹੁ ਜਤੀ ਕਹਾਵੈ ਸੇਉ." (ਗੌਂਡ ਕਬੀਰ)ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। ੫. ਜੈਨਮਤ ਦਾ ਸਾਧੂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. "ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ ਕਉ ਮਹਲੁ ਦੁਲਭਾਵਉ." (ਆਸਾ ਮਃ ੫)...
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ....