ūsāऊसा
ਦੇਖੋ, ਊਖਾ.
देखो, ऊखा.
ਸੰ. ऊषा- ਊਸਾ. ਸੰਗ੍ਯਾ- ਕੱਲਰ ਵਾਲੀ ਜ਼ਮੀਨ। ੨. ਇੱਕ ਰਾਜਕੁਮਾਰੀ ਜੋ ਸ਼ੋਣਿਤਪੁਰ ਦੇ ਰਾਜਾ ਵਾਣ ਦੀ ਪੁਤ੍ਰੀ ਅਤੇ ਬਲਿ ਦੀ ਪੋਤੀ ਸੀ ਉਸ ਨੇ ਇੱਕ ਵੇਰੀ ਇੱਕ ਸੁੰਦਰ ਰਾਜਕੁਮਾਰ ਨੂੰ ਸੁਪਨੇ ਵਿੱਚ ਦੇਖਿਆ ਅਤੇ ਉਸ ਦੇ ਰੂਪ ਤੇ ਮੋਹਿਤ ਹੋ ਗਈ. ਜਾਗਕੇ ਆਪਣੀ ਸਖੀ ਚਿਤ੍ਰਲੇਖਾ ਤੋਂ ਪੁੱਛਣ ਲੱਗੀ ਕਿ ਇਹੋ ਜੇਹਾ ਰਾਜਪੁਤ੍ਰ ਕੋਈ ਹੈ ਭੀ, ਕਿ ਨਹੀਂ? ਚਿਤ੍ਰਲੇਖਾ, ਜੋ ਦਿੱਵਦ੍ਰਿਸ੍ਟੀ ਨਾਲ ਤ੍ਰਿਲੋਕੀ ਨੂੰ ਦੇਖ ਸਕਦੀ ਸੀ ਅਤੇ ਚਿਤ੍ਰ ਲਿਖਣ ਵਿੱਚ ਨਿਪੁਣ ਸੀ, ਉਸ ਨੇ ਸਾਰੇ ਸੁੰਦਰ ਮਨੁੱਖਾਂ ਅਤੇ ਦੇਵਤਿਆਂ ਦੀਆਂ ਤਸਵੀਰਾਂ ਖਿੱਚਕੇ ਦੱਸੀਆਂ.#ਊਸਾ ਨੇ ਉਨ੍ਹਾਂ ਵਿੱਚੋਂ ਪ੍ਰਦ੍ਯੁਮਨ ਦੇ ਪੁਤ੍ਰ ਅਨਿਰੁੱਧ ਨੂੰ ਪਛਾਣਕੇ ਉਸ ਵਿੱਚ ਪਤਿਭਾਵ ਪ੍ਰਗਟ ਕੀਤਾ. ਚਿਤ੍ਰਲੇਖਾ ਨੇ ਊਖਾ ਦੀ ਇੱਛਾ ਪੂਰਣ ਕਰਨ ਲਈ ਅਨਿਰੁੱਧ ਨੂੰ ਸ਼ੋਣਿਤਪੁਰ ਦੇ ਰਾਜਮਹਲ ਵਿੱਚ ਮੰਗਵਾ ਦਿੱਤਾ. ਊਸਾ ਦੇ ਪਿਤਾ ਨੂੰ ਜਦ ਪਤਾ ਲੱਗਾ ਤਾਂ ਉਸ ਨੇ ਅਨਿਰੁਧ ਨੂੰ ਸਰਪਪਾਸ਼¹ ਨਾਲ ਬੰਨ੍ਹਲਿਆ. ਕ੍ਰਿਸਨ ਜੀ, ਪ੍ਰਦ੍ਯੁਮਨ ਅਤੇ ਬਲਰਾਮ ਅਨਿਰੁੱਧ ਨੂੰ ਛੁਡਾਉਣ ਗਏ. ਓਥੇ ਭਾਵੇਂ ਵਾਣ ਦੀ ਸਹਾਇਤਾ ਸ਼ਿਵ ਅਤੇ ਸਕੰਦ ਨੇ ਕੀਤੀ, ਪਰ ਏਹ ਯਾਦਵਾਂ ਅੱਗੇ ਹਾਰ ਗਏ ਅਤੇ ਕ੍ਰਿਸਨ ਜੀ ਅਨਿਰੁੱਧ ਨੂੰ ਛੁਡਾਕੇ ਊਸਾ ਸਮੇਤ ਦ੍ਵਾਰਕਾ ਲੈ ਆਏ.#ਸੰਗ ਲਯੋ ਅਨਿਰੁੱਧ ਕੋ ਦੂਤੀ ਹਰਖ ਬਢਾਇ,#ਊਖਾ ਕੋ ਪੁਰ ਥੋ ਜਹਾਂ ਤਹਾਂ ਪਹੂੰਚੀ ਆਇ.#(ਕ੍ਰਿਸਨਾਵ)#੩. ਸੰ. उषा- ਊਸਾ. ਭੋਰ. ਤੜਕਾ. "ਊਖਾ ਕਾਲ ਪਹੂਚ੍ਯੋ ਜਾਈ." (ਚਰਿਤ੍ਰ ੧੪੨)...