ūrhāऊड़ा
ੳ- ਅੱਖਰ ਦੀ ਧੁਨਿ. ਊੜੇ ਦਾ ਉੱਚਾਰਣ. ਉਕਾਰ. "ਊੜੈ ਉਪਮਾ ਤਾਂਕੀ ਕੀਜੈ." (ਆਸਾ- ਪੱਟੀ ਮਃ ੧)
ॳ- अॱखर दी धुनि. ऊड़े दा उॱचारण. उकार. "ऊड़ै उपमा तांकी कीजै." (आसा- पॱटी मः १)
ਦੇਖੋ, ਅਖਰ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਸੰਗ੍ਯਾ- ਊੜਾ ਅੱਖਰ। ੨. ਊੜੇ ਅੱਖਰ ਦਾ ਉੱਚਾਰਣ। ੩. ਓਅੰਕਾਰ. "ਉਅਸਤੁਆ ਉਕਾਰੰ" (ਗ੍ਯਾਨ) ਉ- ਆਸ੍ਤਿ- ਤੂ- ਓਅੰਕਾਰ. ਉ- ਓਅੰਕਾਰ- ਤ੍ਵਮਸਿ. ਊੜੇ ਦ੍ਵਾਰਾ ਤੂੰ ਓਅੰਕਾਰ ਰੂਪ ਕਹਿਆ ਜਾਂਦਾ ਹੈ। ੪. ਪਾਰਬ੍ਰਹਮ. ਕਰਤਾਰ. "ਜੰਜਾਰ ਉਕਾਰ ਪ੍ਰਕਾਸ਼ ਮਿਟੈ" (ਨਾਪ੍ਰ) ਓਅੰਕਾਰ ਦੇ ਗ੍ਯਾਨ ਕਰਕੇ ਬੰਧਨ ਮਿਟਦਾ ਹੈ। ੫. ਸਾਕਾਰ. ਸਗੁਣ ਰੂਪ. ਦੇਖੋ, ਉਕਾਰਸ....
ਸੰ. ਉਪ- ਮਾ. ਸੰਗ੍ਯਾ- ਸਮਾਨ (ਤੁੱਲ) ਮਿਣਨ ਅਤੇ ਤੋਲਣ ਦੀ ਕ੍ਰਿਯਾ. ਸਮਾਨਤਾ. ਦ੍ਰਿਸਾਂਤ ਮਿਸਾਲ. "ਕਉਨ ਉਪਮਾ ਦੇਉ ਕਵਨ ਬਡਾਈ?" (ਸਾਰ ਛੰਤ ਮਃ ੫) ੨. ਇੱਕ ਸ਼ਬਦਾ- ਲੰਕਾਰ. ਜਿਸ ਉਕਤਿ ਵਿੱਚ ਉਪਮਾਨ ਉਪਮੇਯ ਦੇ ਭਿੰਨ ਹੋਣ ਪੁਰ ਭੀ. ਉਨ੍ਹਾਂ ਦੇ ਸਾਧਾਰਣ ਧਰਮ ਦੀ ਸਮਤਾ ਕੀਤੀ ਜਾਵੇ, , ਉਹ ਉਪਮਾ ਅਲੰਕਾਰ ਹੈ.#ਕਰਿਯੋ ਜਹਿਂ ਉਪਮੇਯ ਕੋ ਬਰ ਉਪਮਾਨ ਸਮਾਨ,#ਪੁਨ ਸਾਧਾਰਨ ਧਰਮ ਧਰ ਸੋਊ ਉਪਮਾ ਜਾਨ.#(ਅਲੰਕਾਰ ਸਾਗਰ ਸੁਧਾ)#ਇਸ ਅਲੰਕਾਰ ਦੇ ਗ੍ਯਾਨ ਲਈ ਚਾਰ ਸ਼ਬਦਾਂ ਦਾ ਅਰਥ (ਜੋ ਉਪਮਾ ਦੇ ਅੰਗਰੂਪ ਹਨ) ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਏ, ਅਰਥਾਤ ਉਪਮਾਨ, ਉਪਮੇਯ, ਧਰਮ ਅਤੇ ਵਾਚਕ.#"ਉਪਮਾਨ" ਉਹ ਹੈ ਜਿਸ ਦੀ ਤੁੱਲਤਾ ਕਿਸੇ ਨੂੰ ਦੇਈਏ, ਜੈਸੇ ਚੰਦ੍ਰਮਾ ਦੀ ਸਮਤਾ ਮੁਖ ਨੂੰ ਦਿੱਤੀ ਜਾਂਦੀ ਹੈ.#"ਉਪਮੇਯ" ਉਹ ਹੈ ਜਿਸਨੂੰ ਤੁੱਲਤਾ ਦੇਈਏ. ਜੈਸੇ ਮੁੱਖ ਨੂੰ ਚੰਦ੍ਰਮਾ ਸਮਾਨ ਕਲਪਿਆ ਜਾਂਦਾ ਹੈ.#"ਧਰਮ" ਅਥਵਾ "ਸਾਧਾਰਣ ਧਰਮ" ਉਹ ਹੈ ਜੋ ਉਪਮਾਨ ਅਤੇ ਉਪਮੇਯ ਵਿੱਚ ਸਮਾਨ ਗੁਣ ਰਹਿੰਦਾ ਹੈ, ਜੈਸੇ ਚੰਦ੍ਰਮਾ ਅਤੇ ਮੁਖ ਵਿਚ ਪ੍ਰਕਾਸ਼ ਅਥਵਾ ਸ਼ੋਭਾ.#"ਵਾਚਕ" ਉਹ ਹੈ, ਜੋ ਉਪਮਾਨ ਉਪਮੇਯ ਦੇ ਸਾਧਾਰਣ ਧਰਮ ਨੂੰ ਤੁੱਲ ਬੋਧਨ ਕਰਦਾ ਹੈ. ਜੈਸਾ, ਤੈਸਾ, ਜਿਉਂ, ਤਿਉਂ, ਸਮ, ਸੋ, ਸਾ, ਯਥਾ, ਤਥਾ ਲੌ ਆਦਿਕ ਸ਼ਬਦ ਵਾਚਕ ਸਦਾਉਂਦੇ ਹਨ. ਉੱਪਰ ਦੱਸੇ ਚਾਰੇ ਅੰਗ ਜਿਸ ਉਪਮਾ ਵਿੱਚ ਪਾਏ ਜਾਣ, ਉਹ "ਪੂਰਣੋਪਮਾ" ਅਲੰਕਾਰ ਹੈ.#ਉਦਾਹਰਣ- ਲੋਚਨ ਅਮਲ ਕਮਲਦਲ ਜੈਸੇ. (ਨਾਪ੍ਰ)#ਨੇਤ੍ਰ ਉਪਮੇਯ ਹਨ, ਕਮਲ ਦੀ ਪੰਖੜੀ ਉਪਮਾਨ ਹੈ, ਨਿਰਮਲਤਾ ਦੋਹਾਂ ਦਾ ਸਾਧਾਰਣ ਧਰਮ ਹੈ ਅਤੇ ਜੈਸੇ ਸ਼ਬਦ ਵਾਚਕ ਹੈ.#(ਅ) ਜੇ ਉਪਮਾ ਦੇ ਚਾਰ ਅੰਗਾਂ ਵਿੱਚੋਂ ਇੱਕ ਅਥਵਾ ਦੋ ਲੋਪ ਹੋਣ, ਤਦ "ਲੁਪਤੋਪਮਾ" ਸੰਗ੍ਯਾ ਹੁੰਦੀ ਹੈ, ਅਤੇ ਜੋ ਅੰਗ ਲੋਪ ਹੋਵੇ ਉਸ ਦੇ ਨਾਉਂ ਕਰਕੇ ਲੁਪਤੋਪਮਾ ਦਾ ਨਾਉਂ ਹੋਇਆ ਕਰਦਾ ਹੈ. ਜੇ ਧਰਮ ਬੋਧਕ ਸ਼ਬਦ ਨਾ ਹੋਵੇ ਤਦ "ਧਰਮਲੁਪਤਾ", ਉਪਮਾਨ ਲੋਪ ਹੋਣ ਕਰਕੇ "ਉਪਮਾਨਲੁਪਤਾ", ਉਪਮੇਯ ਦੇ ਲੋਪ ਹੋਣ ਤੋਂ "ਉਪਮੇਯਲੁਪਤਾ" ਅਤੇ ਵਾਚਕ ਸ਼ਬਦ ਲੋਪ ਹੋਵੇ ਤਾਂ "ਵਾਚਕਲੁਪਤਾ" ਅਖਾਉਂਦੀ ਹੈ.#(ੲ) ਜੇ ਇੱਕ ਉਪਮੇਯ ਦੇ ਬਹੁਤ ਉਪਮਾਨ ਹੋਣ, ਤਦ "ਮਾਲੋਪਮਾ" ਅਲੰਕਾਰ ਹੁੰਦਾ ਹੈ.#ਉਦਾਹਰਣ-#ਛੀਰ ਕੈਸੀ ਛੀਰਾਵਧਿ ਛਾਛ ਕੈਸੀ ਛਤ੍ਰਾਨੇਰ#ਛਪਾਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ,#ਹੰਸਨੀ ਸੀ ਸੀਹਾਰੂਮ, ਹੀਰਾ ਸੀ ਹੁਸੈਨਾਬਾਦ#ਗੰਗਾ ਕੀ ਸੀ ਧਾਰ ਚਲੀ ਸਾਤੋਂ ਸਿੰਧੁ ਰੂਲਕੇ,#ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ#ਸ਼ੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲਕੇ,#ਚੰਪਾ ਸੀ ਚੰਦੇਰੀਕੋਟ, ਚਾਂਦਨੀ ਸੀ ਚਾਂਦਾਗੜ#ਕੀਰਤੀ ਤਿਹਾਰੀ ਰਹੀ ਮਾਲਤੀ ਸੀ ਫੂਲਕੇ.#(ਅਕਾਲ)#(ਸ) ਉਪਮੇਯ ਨੂੰ ਉਪਮਾਨ ਅਤੇ ਉਪਮਾਨ ਨੂੰ ਉਪਮੇਯ ਯਥਾਕ੍ਰਮ ਵਰਣਨ ਕਰੀਏ, ਤਦ "ਰਸਨੋਪਮਾ" ਅਲੰਕਾਰ ਹੁੰਦਾ ਹੈ. ਉਦਾਹਰਣ-#ਕੈਸੀ ਰਵਿ ਰਸਮਿ ਘਟਾ ਪੈ ਹੈ ਟਹਿਲ ਸਿੰਘ?#ਜੈਸੀ ਨੀਲਮਨਿਨ ਕੀ ਆਵਲੀ ਪਹਾਰ ਹੈ,#ਕੈਸੀ ਨੀਲਮਨਿਨ ਕੀ ਆਵਲੀ ਸਬਜ ਸੈਲ?#ਜੈਸੀ ਬ੍ਰਿਜਕੁੰਜਨ ਮੇ ਜਮੁਨਾ ਕੀ ਧਾਰ ਹੈ,#ਕੈਸੀ ਬ੍ਰਿਜਕੁੰਜਨ ਮੇਂ ਜਮੁਨਾ ਕੀ ਧਾਰ ਦੇਖੀ?#ਜੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਹੈ,#ਕੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਦੇਖੀ?#ਜੈਸੀ ਸ਼੍ਰੀ ਗੋਬਿੰਦ ਸਿੰਘ ਤੇਰੀ ਤਲਵਾਰ ਹੈ.#(ਅਲੰਕਾਰ ਸਾਗਰ ਸੁਧਾ)#(ਹ) ਕਿਸੇ ਇੱਕ ਵਸਤੁ ਦੇ ਗੁਣ ਦੀ ਬਹੁਤਿਆਂ ਵਿੱਚ ਸੰਭਾਵਨਾ (ਅਟਕਲ) ਕਰਨੀ, "ਉਤਪ੍ਰੇਕ੍ਸ਼ੋਪਮਾ" ਅਲੰਕਾਰ ਹੈ.#ਉਦਾਹਰਣ-#ਤਾਲ ਕੂਪ ਫਲੇ ਦ੍ਰਮ ਮੇਘ ਜਲਪੂਰਿਤ ਮੇ#ਮਾਨੋ ਗੁਰੁ ਨਾਨਕ ਕੀ ਨੰਮ੍ਰਤਾ ਬਸਤ ਹੈ. ***#ਸਿਤਾ ਕਲਾਕੰਦ ਮਧੁ ਮਿਸ਼ਰੀ ਔ ਅੰਮ੍ਰਿਤ ਨੇ#ਮਾਨੋ ਗੁਰੁਗਿਰਾ ਮੇ ਤੇ ਮਧੁਰਾਈ ਲੀਨੀ ਹੈ.#੩. ਉਸਤਤਿ. ਤਾਰੀਫ਼. "ਬਿਨ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ." (ਗਉ ਮਃ ੧)...
ਕਰੀਜੈ. ਕਰੋ। ੨. ਕਰੀਦਾ ਹੈ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਤਖਤੀ. ਫੱਟੀ, ਦੇਖੋ, ਪਟੀ।#੨. ਲੱਤ ਲੱਕ ਆਦਿ ਅੰਗਾਂ ਪੁਰ ਲਪੇਟਣ ਦਾ ਵਸਤ੍ਰ। ੩. ਜ਼ਖ਼ਮ ਅਤੇ ਫੋੜੇ ਆਦਿ ਪੁਰ ਬੰਨ੍ਹਣ ਦਾ ਕਪੜਾ। ੪. ਇੱਕ ਪ੍ਰਕਾਰ ਦਾ ਉਂਨੀ ਵਸਤ੍ਰ, ਜਿਸ ਦਾ ਅਰਜ਼ ਛੋਟਾ ਹੁੰਦਾ ਹੈ, ਕਾਬੁਲ ਅਤੇ ਕਸ਼ਮੀਰ ਦੀ ਪੱਟੀ ਉੱਤਮ ਗਿਣੀ ਗਈ ਹੈ। ੫. ਪੜਦੇ ਦਾ ਵਸਤ੍ਰ ਕਨਾਤ ਆਦਿ. ਸੰ. ਅਪਟੀ। ੬. ਭਾਜ. ਦੌੜ। ੭. ਪਿੰਡ ਦੀ ਪੱਤੀ। ੮. ਲਹੌਰ ਜਿਲੇ ਕੁਸੂਰ ਤਸੀਲ ਦਾ ਇੱਕ ਨਗਰ, ਜੋ ਹੁਣ ਅਮ੍ਰਿਤਸਰ ਕੁਸੂਰ ਰੇਲਵੇ ਲੈਨ ਪੁਰ ਸਟੇਸ਼ਨ ਹੈ, ਦੇਖੋ, ਸੰਤਸਿੰਘ.#ਮਹਾਰਾਜਾ ਰਣਜੀਤਸਿੰਘ ਨੇ ਇੱਥੇ ਉੱਤਮ ਘੋੜਿਆਂ ਦੀ ਨਸਲ ਵਧਾਉਣ ਲਈ ਸਟਡ (Stuz) ਬਣਾਇਆ ਸੀ। ੯. ਦੇਖੋ, ਗੁਰੂਆਣਾ।...