jarāradhanaजरारदन
ਵਿ- ਜਰਾ- ਅਰ੍ਦਨ. ਜਰਾ ਦਾ ਵਿਨਾਸ਼ਕ. "ਜਰਾਰਦਨ ਦੀਨਦਯਾਲੁ ਕ੍ਰਿਪਾਲੁ ਭਏ ਹੈਂ." (ਸਵੈਯੇ ੩੩) ੨. ਸੰਗ੍ਯਾ- ਅਮ੍ਰਿਤ. ਸੁਧਾ.
वि- जरा- अर्दन. जरा दा विनाशक. "जरारदन दीनदयालु क्रिपालु भए हैं." (सवैये ३३) २. संग्या- अम्रित. सुधा.
ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ....
ਵਿ- ਜਰਾ- ਅਰ੍ਦਨ. ਜਰਾ ਦਾ ਵਿਨਾਸ਼ਕ. "ਜਰਾਰਦਨ ਦੀਨਦਯਾਲੁ ਕ੍ਰਿਪਾਲੁ ਭਏ ਹੈਂ." (ਸਵੈਯੇ ੩੩) ੨. ਸੰਗ੍ਯਾ- ਅਮ੍ਰਿਤ. ਸੁਧਾ....
ਵਿ- ਕ੍ਰਿਪਾਯੁਕ੍ਤ. ਕ੍ਰਿਪਾਵਾਲਾ. ਮਿਹਰਬਾਨ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਦੇਖੋ, ਸੁੱਧਾ। ੨. ਸੰ. ਸੰਗ੍ਯਾ- ਅਮ੍ਰਿਤ। ੩. ਸ਼ਹਿਦ। ੪. ਜਲ। ੫. ਪਾਹੁਲ। ੬. ਚੂਨਾ. ਕਲੀ। ੭. ਦੇਖੋ, ਸ੍ਵਧਾ. "ਸੁਆਹਾ ਸੁਧਾਯੰ ਨਮੋ ਸੀਤਲੇਯੰ." (ਚੰਡੀ ੨)...