jarīāजरीआ
ਜੜੀ. ਬੂਟੀ। ੨. ਜਰਣ ਦੀ ਰੀਤਿ. ਬਰਦਾਸ਼੍ਤ ਕਰਨ ਦੀ ਆਦਤ."ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ." (ਆਸਾ ਛੰਤ ਮਃ ੪) ੩. ਜਲਿਆ. "ਕੋਪ ਜਰੀਆ." (ਕਾਨ ਮਃ ੫) ੪. ਜਰਾ. ਬੁਢਾਪਾ. "ਨਹ ਮਰੀਆ ਨਹ ਜਰੀਆ." (ਸੂਹੀ ਮਃ ੫. ਪੜਤਾਲ) ੫. ਜਾਲੀ. ਮੱਛੀ ਫਾਹੁਣ ਦਾ ਜਾਲ. "ਜਰੀਆ ਅੰਧ ਕੰਧ ਪਰ ਡਾਰੇ." (ਦੱਤਾਵ) ਦੇਖੋ, ਅੰਧ। ੬. ਅ਼. [ذریِعہ] ਜਰੀਅ਼ਹ. ਵਸੀਲਾ. ਸੰਬੰਧ. ਦ੍ਵਾਰਾ.
जड़ी. बूटी। २. जरण दी रीति. बरदाश्त करन दी आदत."जिसु लागी पीर पिरंम की सो जाणै जरीआ." (आसा छंत मः ४) ३. जलिआ. "कोप जरीआ." (कान मः ५) ४. जरा. बुढापा. "नह मरीआ नहजरीआ." (सूही मः ५. पड़ताल) ५. जाली. मॱछी फाहुण दा जाल. "जरीआ अंध कंध पर डारे." (दॱताव) देखो, अंध। ६. अ़. [ذریِعہ] जरीअ़ह. वसीला. संबंध. द्वारा.
ਸੰਗ੍ਯਾ- ਬੂਟੀ। ੨. ਦੇਖੋ, ਜੜਨਾ....
ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ....
ਕ੍ਰਿ- ਜਰਨਾ. ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਜਰਣੁ. "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) ੨. ਹਜਮ ਕਰਨਾ। ੩. ਜਲਨਾ. ਦਗਧ ਹੋਣਾ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ) "ਇਹੁ ਜਗੁ ਜਰਤਾ ਦੇਖਿਕੈ." (ਸ. ਕਬੀਰ) ੪. ਸੰ. ਜਰਣ. ਸੰਗ੍ਯਾ- ਜੀਰਾ। ੫. ਬੁਢਾਪਾ. ਜਰਾ. "ਗ੍ਰਸਤ ਜਾਤ ਬਲ ਜਰਣੀ." (ਸਾਰ ਮਃ ੫) ੬. ਸੰ. ਜਰ੍ਣ. ਚੰਦ੍ਰਮਾ। ੭. ਵ੍ਰਿਕ੍ਸ਼੍. ਦਰਖ਼ਤ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਫ਼ਾ. [برداشت] ਸੰਗ੍ਯਾ- ਸਹਾਰਨ ਦੀ ਕ੍ਰਿਯਾ. ਸਹਨਸ਼ੀਲਤਾ। ੨. ਸਬਰ. ਸੰਤੋਖ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ....
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)...
ਵਿ- ਲੱਗੀ ਹੋਈ. "ਲਾਗੀ ਪ੍ਰੀਤਿ ਨ ਤੂਟੈ ਮੂਲੇ." (ਮਾਝ ਮਃ ੫) ੨. ਸੰਗ੍ਯਾ- ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ....
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਸੰਗ੍ਯਾ- ਪ੍ਰੇਮ. "ਜਿਸੁ ਲਾਗੀ ਪ੍ਰੀਤਿ ਪਿਰੰਮ ਕੀ." (ਆਸਾ ਛੰਤ ਮਃ ੪) ੨. ਦੇਖੋ, ਪ੍ਰਯਾਮ। ੩. ਵਿ- ਪ੍ਰਿਯਤਮ. ਅਤਿ ਪਿਆਰਾ. "ਮੇਰੇ ਮਨਿ ਤਨਿ ਪ੍ਰੇਮ ਪਿਰੰਮ ਕਾ." (ਵਡ ਮਃ ੫)...
ਜੜੀ. ਬੂਟੀ। ੨. ਜਰਣ ਦੀ ਰੀਤਿ. ਬਰਦਾਸ਼੍ਤ ਕਰਨ ਦੀ ਆਦਤ."ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ." (ਆਸਾ ਛੰਤ ਮਃ ੪) ੩. ਜਲਿਆ. "ਕੋਪ ਜਰੀਆ." (ਕਾਨ ਮਃ ੫) ੪. ਜਰਾ. ਬੁਢਾਪਾ. "ਨਹ ਮਰੀਆ ਨਹ ਜਰੀਆ." (ਸੂਹੀ ਮਃ ੫. ਪੜਤਾਲ) ੫. ਜਾਲੀ. ਮੱਛੀ ਫਾਹੁਣ ਦਾ ਜਾਲ. "ਜਰੀਆ ਅੰਧ ਕੰਧ ਪਰ ਡਾਰੇ." (ਦੱਤਾਵ) ਦੇਖੋ, ਅੰਧ। ੬. ਅ਼. [ذریِعہ] ਜਰੀਅ਼ਹ. ਵਸੀਲਾ. ਸੰਬੰਧ. ਦ੍ਵਾਰਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ....
ਸੰਗ੍ਯਾ- ਵ੍ਰਿੱਧਪਨ. ਵ੍ਰਿਧਾਵਸ੍ਥਾ....
ਸੰਗ੍ਯਾ- ਮ੍ਰਿਤ੍ਯੁ. ਮੌਤ. "ਨਹ ਮਰੀਆ ਨਹ ਜਰੀਆ." (ਸੂਹੀ ਪੜਤਾਲ ਮਃ ੫) ੨. ਦੇਖੋ, ਮਾਰੀਯ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....
ਛੋਟਾ ਜਾਲ. "ਜਾਲੀ ਰੈਨਿ ਜਾਲੁ ਦਿਨੁ ਹੂਆ." (ਮਾਰੂ ਮਃ ੧) ੨. ਜਲਾਈ. ਦਗਧ ਕੀਤੀ. "ਮੂਰਤੀ ਬਾਰ ਅਗਨਿ ਸੰਗਿ ਜਾਲੀ." (ਗਉ ਕਬੀਰ) ੩. ਸੂਤ, ਰੇਸ਼ਮ, ਧਾਤੁ, ਪੱਥਰ ਆਦਿ ਦੀ ਛਿਦ੍ਰਦਾਰ ਰਚਨਾ। ੪. ਅ਼. [جعلی] ਜਅ਼ਲੀ. ਵਿ- ਬਣਾਉਟੀ. ਨਕ਼ਲੀ. ਜੋ ਅਸਲ ਨਹੀਂ। ੫. ਫ਼ਰੇਬੀ. ਜਾਲ ਕਰਨ ਵਾਲਾ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਦੇਖੋ, ਅਧੇ....
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....
ਅ਼. [وسیلہ] ਸੰਗ੍ਯਾ- ਜਰੀਅ਼ਹ. ਮਧ੍ਯਸ੍ਥਤਾ. ਵਿਚੋਲਗੀ। ੨. ਸੰਬੰਧ. ਤਅ਼ੱਲਕ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....