jalaharaजलहर
ਸੰਗ੍ਯਾ- ਜਲਧਰ. ਮੇਘ. ਬੱਦਲ। ੨. ਜਲਹਾਰ. ਜਲ ਲੈ ਜਾਣ ਵਾਲਾ. ਦੇਖੋ, ਜਲਹਰੁ.
संग्या- जलधर. मेघ. बॱदल। २. जलहार. जल लै जाण वाला. देखो, जलहरु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜਲ ਧਾਰਨ ਵਾਲਾ। ੨. ਸੰਗ੍ਯਾ- ਮੇਘ. ਬੱਦਲ। ੩. ਸਮੁੰਦਰ। ੪. ਤਾਲ. ਝੀਲ....
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਸੰਗ੍ਯਾ- ਕਹਾਰ. ਪਾਨੀਹਾਰ। ੨. ਮੇਘ. ਬੱਦਲ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਜਲਧਰ. ਮੇਘ. ਦੇਖੋ, ਜਲਹਰ. "ਜਲਹਰੁ ਬਰਸਨਹਾਰੁ." (ਵਾਰ ਮਲਾ ਮਃ ੨)...