javāyanaजवायन
ਸੰ. यवानी ਯਵਾਨੀ. ਸੰਗ੍ਯਾ- ਅਜਵਾਯਨ. ਜਮਾਇਣ. Ptychotis ajowan. ਫ਼ਾ. ਨਾਨਖ਼੍ਵਾਹ. ਇੱਕ ਸੋਏ ਜੇਹੀ ਔਖਧ, ਜੋ ਢਿੱਡਪੀੜ ਅਫਾਰਾ ਅਤੇ ਅਜੀਰਣ (ਬਦਹਜ਼ਮੀ) ਦੂਰ ਕਰਨ ਲਈ ਵਰਤੀਦੀ ਹੈ. ਜਵਾਯਨ ਪੇਸ਼ਾਬ ਜਾਦਾ ਲਿਆਉਂਦੀ ਹੈ. ਮਸਾਨੇ ਅਤੇ ਜਿਗਰ ਦੇ ਰੋਗ ਦੂਰ ਕਰਦੀ ਹੈ.#ਇਹ ਮਾਘ ਮਹੀਨੇ ਬੀਜੀ ਅਤੇ ਹਾੜ ਵਿੱਚ ਕੱਟੀ ਜਾਂਦੀ ਹੈ. ਕੱਦ ਧਨੀਏ ਦੇ ਬੂਟੇ ਜਿੱਡਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. "ਮੇਲ ਜਵਾਯਨ ਖਾਇ ਸੁ ਬਦਨਾ." (ਨਾਪ੍ਰ) ਦੇਖੋ, ਅਠਪਹਿਰੀ.
सं. यवानी यवानी. संग्या- अजवायन. जमाइण. Ptychotis ajowan. फ़ा. नानख़्वाह. इॱक सोए जेही औखध, जो ढिॱडपीड़ अफारा अते अजीरण (बदहज़मी) दूर करन लई वरतीदी है. जवायन पेशाब जादा लिआउंदी है. मसाने अते जिगर दे रोग दूर करदी है.#इह माघ महीने बीजी अते हाड़ विॱच कॱटी जांदी है. कॱद धनीए दे बूटे जिॱडा हुंदा है. इस दी तासीर गरम ख़ुशक है. "मेल जवायन खाइ सु बदना." (नाप्र) देखो, अठपहिरी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਯਵਾਨਿਕਾ ਅਤੇ ਯਵਾਨੀ. ਸੰਗ੍ਯਾ- ਜਵਾਇਣ. ਇੱਕ ਸੋਏ ਦੀ ਕਿਸਮ ਦੀ ਔਖਧ, ਜੋ ਹਾਜਮੇ ਲਈ ਗੁਣਕਾਰੀ ਹੁੰਦੀ ਹੈ. "ਯਾਂਕੋ ਅਨੂਪਾਨ ਅਜਵਾਯਨ." (ਨਾਪ੍ਰ) ਦੇਖੋ, ਅਠਪਹਿਰੀ ਅਤੇ ਜਵਾਯਨ....
ਦੇਖੋ, ਜਵਾਯਨ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਦੇਖੋ, ਅਉਖਧ....
ਵਿ- ਅਫਿਰ. ਅਮੋੜ. "ਚਲੈ ਹੁਕਮ ਅਫਾਰ." (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. "ਬਿਨ ਗੁਰੁ ਕਾਲ ਅਫਾਰ." (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. "ਕਰਿਆ ਹੁਕਮ ਅਫਾਰਾ." (ਸੋਰ ਅਃ ਮਃ ੫) ੨. ਸੰ. स्फार- ਸ੍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। ੩. ਚੌੜਾ। ੪. ਵੱਡਾ. "ਮੋਲ ਅਫਾਰਾ ਸਚ ਵਾਪਾਰਾ." (ਵਡ ਛੰਤ ਮਃ ੩) "ਤਾ ਕੋ ਭਾਰ ਅਫਾਰ." (ਬਾਵਨ) ੫. ਤੁੰਦ. ਤੇਜ਼. "ਬਰਤਹਿ ਹੋਇ ਅਫਾਰ." (ਸ੍ਰੀ ਮਃ ੫) ੬. ਆਧਮਾਨ ਰੋਗ. [نفخ شِکم] ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰ੍ਹਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡ ਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀ ਗੋਲੀਆਂ ਸੇਵਨ ਕਰਨੀਆਂ ਲੋੜੀਏ:-#ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ.#ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। ੭. ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. "ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ." (ਗਉ ਮਃ ੫) "ਆਕੀ ਮਰਹਿ ਅਫਾਰੀ." (ਮਾਰੂ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. अजीरी- ਅਜੀਰ੍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ....
ਫ਼ਾ. [بدہضمی] ਬਦਹਜਮੀ. ਸੰਗ੍ਯਾ- ਅਜੀਰਣ. ਅਪਚ. "ਅਰਧ ਨਿਸਾ ਬਦਹਾਜਮਾ ਹੈਜਾ ਹ੍ਵੈਆਵਾ." (ਗੁਪ੍ਰਸੂ) ਦੇਖੋ, ਅਜੀਰਣ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. यवानी ਯਵਾਨੀ. ਸੰਗ੍ਯਾ- ਅਜਵਾਯਨ. ਜਮਾਇਣ. Ptychotis ajowan. ਫ਼ਾ. ਨਾਨਖ਼੍ਵਾਹ. ਇੱਕ ਸੋਏ ਜੇਹੀ ਔਖਧ, ਜੋ ਢਿੱਡਪੀੜ ਅਫਾਰਾ ਅਤੇ ਅਜੀਰਣ (ਬਦਹਜ਼ਮੀ) ਦੂਰ ਕਰਨ ਲਈ ਵਰਤੀਦੀ ਹੈ. ਜਵਾਯਨ ਪੇਸ਼ਾਬ ਜਾਦਾ ਲਿਆਉਂਦੀ ਹੈ. ਮਸਾਨੇ ਅਤੇ ਜਿਗਰ ਦੇ ਰੋਗ ਦੂਰ ਕਰਦੀ ਹੈ.#ਇਹ ਮਾਘ ਮਹੀਨੇ ਬੀਜੀ ਅਤੇ ਹਾੜ ਵਿੱਚ ਕੱਟੀ ਜਾਂਦੀ ਹੈ. ਕੱਦ ਧਨੀਏ ਦੇ ਬੂਟੇ ਜਿੱਡਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. "ਮੇਲ ਜਵਾਯਨ ਖਾਇ ਸੁ ਬਦਨਾ." (ਨਾਪ੍ਰ) ਦੇਖੋ, ਅਠਪਹਿਰੀ....
ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ....
ਫ਼ਾ. [زادہ] ਜ਼ਾਦਹ. ਵਿ- ਜਾਤ. ਜਣਿਆ- ਹੋਇਆ. ਜਿਵੇਂ- ਅਮੀਰਜ਼ਾਦਾ। ੨. ਅ਼. [زیادہ] ਜ਼੍ਯਾਦਹ. ਬਹੁਤ ਅਧਿਕ। ੩. ਦੇਖੋ, ਜਾਦਹ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰਗ੍ਯਾ- ਮਘਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)...
ਵਿ- ਦੂਜੀ. ਦੂਸਰੀ. "ਅਵਰ ਨ ਸੂਝੈ ਬੀਜੀ ਕਾਰਾ." (ਪ੍ਰਭਾ ਅਃ ਮਃ ੧) ੨. ਬੋਈ....
ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ....
ਖਤ੍ਰੀ ਗੋਤ੍ਰ, ਜੋ ਛੋਟੇ ਸਰੀਣਾਂ ਵਿੱਚੋਂ ਹੈ। ੨. ਅ਼. [قّدّ] ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਸੰਗ੍ਯਾ- ਉਹ ਅਜਵਾਯਨ (ਜਵਾਇਣ) ਜੋ ਅੱਠ ਪਹਿਰ ਕੋਰੇ ਕੁੱਜੇ ਅੰਦਰ ਪਾਣੀ ਵਿੱਚ ਭਿੱਜੀ ਰਹੇ. ਇਸ ਨੂੰ ਸਵੇਰ ਵੇਲੇ ਰਗੜਕੇ ਪੀਂਦੇ ਹਨ. ਇਹ ਬਦਹਜਮੀ ਅਤੇ ਤਾਪ ਆਦਿ ਰੋਗਾਂ ਨੂੰ ਦੂਰ ਕਰਦੀ ਹੈ....