jāgasēniजागसेनि
ਸੰ. याज्ञसेनी ਯਾਗ੍ਯਸੇਨੀ. ਯਗ੍ਯਸੇਨ (ਦ੍ਰਪਦ) ਦੀ ਪੁਤ੍ਰੀ, ਦ੍ਰੋਪਦੀ. ਦੇਖੋ, ਜਾਗਮੇਨਿ.
सं. याज्ञसेनी याग्यसेनी. यग्यसेन (द्रपद) दी पुत्री, द्रोपदी. देखो, जागमेनि.
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਦੇਖੋ, ਦ੍ਰੋਪਦੀ. "ਦ੍ਰੋਪਦੀ ਲਜਾ ਨਿਵਾਰਿ ਉਧਾਰਣ." (ਮਾਰੂ ਸੋਲਹੇ ਮਃ ੫)...
ਦੇਖੋ, ਜਾਗਸੇਨਿ. ਅਞਾਣ ਲਿਖਾਰੀ ਨੇ ਜਾਗਸੇਨਿ ਦੀ ਥਾਂ ਅਸ਼ੁੱਧ ਸ਼ਬਦ ਲਿਖਿਆ ਹੈ- "ਜਾਗਮੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੱਤਾਂਤ ਅਰਿ ਸਭ ਸਰ ਨਾਮ ਅਪਾਰ." (ਸਨਾਮਾ) ਸ਼ੁੱਧ ਪਾਠ ਇਉਂ ਹੈ- "ਯਾਗ੍ਯਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੂਤਾਂਤ ਅਰਿ ਸਭ ਸਰ ਨਾਮ ਅਪਾਰ." ਯਾਗ੍ਯਸੇਨਿ (ਦ੍ਰੌਪਦੀ) ਦਾ ਪਤਿ ਯੁਧਿਸ੍ਠਿਰ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਸ਼੍ਰੀ ਕ੍ਰਿਸਨ, ਉਸ ਦਾ ਵੈਰੀ, ਤੀਰ....