jāgāti, jāgātī, jāgātīāजागाति, जागाती, जागातीआ
ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ, ਜਗਾਤੀ. "ਜਮੁ ਜਾਗਾਤੀ ਨੇੜਿ ਨ ਆਇਆ." (ਤੁਖਾ ਛੰਤ ਮਃ ੪)
ज़कात वसूल करन वाला. टैकस लैण वाला. देखो, जगाती. "जमु जागाती नेड़ि न आइआ." (तुखा छंत मः ४)
ਦੇਖੋ, ਜਗਾਤ....
ਅ਼. [وصوُل] ਵਸੂਲ. ਸੰਗ੍ਯਾ- ਪਹੁਁਚਣ ਦਾ ਭਾਵ। ੨. ਹਾਸਿਲ ਕਰਨ ਦੀ ਕ੍ਰਿਯਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਜ਼ਕਾਤ ਲੈਣ ਵਾਲਾ. ਮਹ਼ਿਸੂਲੀਆ. "ਕਾਮ ਕ੍ਰੋਧ ਦੁਇ ਭਏ ਜਗਾਤੀ." (ਗਉ ਕਬੀਰ) "ਜਗਾਤੀਆ ਮੋਹਣ ਮੁੰਦਣਿ ਪਈ." (ਤੁਖਾ ਛੰਤ ਮਃ ੪)...
ਸੰ. ਯਮ. ਮੌਤ ਦਾ ਦੇਵਤਾ. ਧਰਮਰਾਜ."ਜਿਨਿ ਜਮੁ ਕੀਤਾ ਸੋ ਸੇਵੀਐ." (ਵਾਰ ਵਡ ਮਃ ੩)...
ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ, ਜਗਾਤੀ. "ਜਮੁ ਜਾਗਾਤੀ ਨੇੜਿ ਨ ਆਇਆ." (ਤੁਖਾ ਛੰਤ ਮਃ ੪)...
ਸੰਗ੍ਯਾ- ਸਮੀਪਤਾ. "ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ." (ਸੂਹੀ ਅਃ ਮਃ ੫) ਕ੍ਰਿ. ਵਿ- ਕੋਲੇ. ਪਾਸ. "ਨੇੜੈ ਦੇਖਉ ਪਾਰਬ੍ਰਹਮ." (ਵਾਰ ਗਉ ੨. ਮਃ ੫)...
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....