jāgūtāजागूता
ਜਾਗਰਨ ਕਰਨ ਵਾਲਾ. ਨੀਂਦ ਦਾ ਤ੍ਯਾਗੀ. "ਕਾਪੜੀ ਕਉਤੇ ਜਾਗੂਤਾ." (ਸ੍ਰੀ ਅਃ ਮਃ ੫)
जागरन करन वाला. नींद दा त्यागी. "कापड़ी कउते जागूता." (स्री अः मः ५)
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਨਿਦ੍ਰਾ. "ਨੀਦ ਭੂਖ ਸਭ ਪਰਹਰਿ ਤਿਆਗੀ." (ਆਸਾ ਛੰਤ ਮਃ ੪) "ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ." (ਬਿਹਾ ਛੰਤ ਮਃ ਪ) ੨. ਭਾਵ- ਅਵਿਦ੍ਯਾ "ਆਵੈਗੀ ਨੀਦ ਕਹਾ ਲਗੁ ਸੋਵਉ." (ਮਲਾ ਰਵਿਦਾਸ)...
ਦੇਖੋ, ਤਿਆਗੀ....
ਸੰ. ਕਾਰ੍ਪਟਿਕ. ਵਿ- ਚੀਥੜੇਧਾਰੀ. ਟੱਲੀਆਂ ਦੀ ਗੋਦੜੀ ਅਥਵਾ ਚੋਲਾ ਪਹਿਰਨ ਵਾਲਾ. "ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰਿ?" (ਆਸਾ ਅਃ ਮਃ ੧) "ਕਾਇ ਕਮੰਡਲ੍ ਕਾਪੜੀਆ ਰੇ, ਅਠਸਠਿ ਕਾਇ ਫਿਰਾਹੀ." (ਗੂਜ ਤ੍ਰਿਲੋਚਨ) ੨. ਰਾਜਪੂਤਾਨੇ ਅਤੇ ਬਾਂਗਰ ਵਿੱਚ ਹਿੰਦੂ ਡੂਮ ਕਾਪੜੀਏ ਸੱਦੀਦੇ ਹਨ। ੩. ਪੰਜਾਬ ਵਿੱਚ ਇੱਕ ਬ੍ਰਾਹਮਣਾਂ ਤੋਂ ਪਤਿਤ ਹੋਈ ਜਾਤਿ, ਜੋ ਡੂਨੇ ਪੱਤਲਾਂ ਬਣਾਕੇ ਗੁਜ਼ਾਰਾ ਕਰਦੀ ਅਤੇ ਮੰਦਿਰਾਂ ਵਿੱਚ ਝਾੜੂ ਦਿੰਦੀ ਹੈ....
ਜਾਗਰਨ ਕਰਨ ਵਾਲਾ. ਨੀਂਦ ਦਾ ਤ੍ਯਾਗੀ. "ਕਾਪੜੀ ਕਉਤੇ ਜਾਗੂਤਾ." (ਸ੍ਰੀ ਅਃ ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....