ਜਾਤਲਜੰਬ, ਜਾਤਲਜੰਮ

jātalajanba, jātalajanmaजातलजंब, जातलजंम


ਅ਼. [ذاتالجنب] ਜਾਤੁਲਜੰਬ. ਸੰ. पाशर्वशूल ਪਾਰਸ਼੍ਵਸ਼ੂਲ. ਪਸਲੀ ਦੀ ਪੀੜ. Pleurisy. ਇਸ ਰੋਗ ਦੇ ਕਾਰਣ ਹਨ- ਸਰਦੀ ਲੱਗਣੀ, ਮੀਂਹ ਵਿੱਚ ਭਿੱਜਣਾ, ਗਿੱਲੇ ਵਸਤ੍ਰ ਪਹਿਰਣੇ, ਛਾਤੀ ਦੇ ਸੱਟ ਲੱਗਣੀ, ਪਸਲੀ ਟੁੱਟ ਜਾਣੀ, ਨਜਲੇ ਦਾ ਵਿਗੜ ਜਾਣਾ, ਨਿਮੋਨੀਆ Pneumonia ਰੋਗ ਦਾ ਹੋਣਾ ਆਦਿ.#ਪਹਿਲਾਂ ਛਾਤੀ ਵਿੱਚ ਖਿੱਚ ਤੇ ਬੋਝ ਹੋ ਕੇ ਸਰਦੀ ਦਾ ਹਲਕਾ ਬੁਖਾਰ ਹੁੰਦਾ ਹੈ. ਫੇਫੜੇ ਦੇ ਗਿਲਾਫ ਵਿੱਚ ਸੋਜ ਹੋ ਜਾਂਦੀ ਹੈ. ਮੰਮੇ ਹੇਠ ਜਕੜਨ ਤੇ ਚੋਭ ਪ੍ਰਤੀਤ ਹੁੰਦੀ ਹੈ ਫੇਰ ਅਜੇਹਾ ਦਰਦ ਹੁੰਦਾ ਹੈ ਮਾਨੋ ਕੋਈ ਬਰਛੀ ਚੋਭਦਾ ਹੈ. ਸਾਹ ਖਿੱਚਕੇ ਆਉਂਦਾ ਹੈ. ਥੋੜੀ ਖੁਸ਼ਕ ਖਾਂਸੀ ਹੁੰਦੀ ਹੈ. ਪੇਸ਼ਾਬ ਥੋੜਾ ਅਤੇ ਲਾਲ ਰੰਗ ਦਾ ਆਉਂਦਾ ਹੈ. ਜ਼ੁਬਾਨ ਮੈਲੀ ਚੇਹਰਾ ਸੁਰਖ ਹੁੰਦਾ ਹੈ. ਇਹ ਰੋਗ ਅਕਸਰ ਇੱਕ ਪਾਸੇ ਹੀ ਹੁੰਦਾ ਹੈ, ਪਰ ਕਦੇ ਦੋਹੀਂ ਪਾਸੀਂ ਭੀ ਹੋ ਜਾਂਦਾ ਹੈ.#ਇਸ ਰੋਗ ਵਿੱਚ ਬਹੁਤ ਸਿਆਣੇ ਵੈਦ ਹਕੀਮ ਡਾਕਟਰ ਦਾ ਇਲਾਜ ਕਰਾਉਣਾ ਚਾਹੀਏ.#ਜਾਤਲਜੰਬ ਦਾ ਸਾਧਾਰਣ ਇਲਾਜ ਇਹ ਹੈ:-#(੧) ਰੋਗੀ ਨੂੰ ਗਰਮ ਬਿਸਤਰ ਤੇ ਆਰਾਮ ਨਾਲ ਲਿਟਾਈ ਰੱਖਣਾ, ਬਹੁਤ ਬੋਲਣ ਅਤੇ ਲੰਮਾ ਸਾਹ ਨਾ ਲੈਣ ਦੇਣਾ.#(੨) ਛਾਤੀ ਦੇ ਕੁਕੜੀ ਦੇ ਆਂਡੇ ਦਾ ਪੂੜਾ ਬੰਨ੍ਹਣਾ.#(੩) ਸੇਕ ਦੇਣਾ, ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ, ਪੋਸਤ ਦੀ ਟਕੋਰ ਕਰਨੀ, ਗਰਮ ਉਂਨੀ ਵਸਤ੍ਰ ਛਾਤੀ ਤੇ ਬੰਨ੍ਹਣਾ ਲਾਭਦਾਇਕ ਹੈ.#(੪) ਦਰਦ ਦੀ ਥਾਂ ਤੇ ਅਲਸੀ ਦੀ ਪੋਲਟਿਸ poultice ਬੰਨ੍ਹਣੀ.#(੫) ਗਰਮ ਸ਼ੋਰਵਾ ਪਿਆਉਣਾ.#(੬) ਕੁਸ਼ਤਾ ਬਾਰਾਂਸਿੰਗਾ ਦੋ ਦੋ ਰੱਤੀ ਦਿਨ ਵਿੱਚ ਦੋ ਤਿੰਨ ਵਾਰ ਸ਼ਹਿਦ ਵਿੱਚ ਮਿਲਾਕੇ ਚਟਾਉਣਾ.#(੭) ਇੱਕ ਤੋਲਾ ਮੁਨੱਕਾ, ਇੱਕ ਤੋਲਾ ਹਰੜ ਦੀ ਛਿੱਲ, ਪਾਣੀ ਵਿੱਚ ਕਾੜ੍ਹਕੇ ਸ਼ਹਿਦ ਮਿਲਾਕੇ ਪਿਆਉਣੇ.#(੮) ਚਿੱਟੀ ਫਟਕੜੀ ਦੀ ਖਿੱਲ ਇੱਕ ਮਾਸ਼ਾ, ਖੰਡ ਦੋ ਮਾਸ਼ੇ ਮਿਲਾਕੇ ਗਰਮ ਪਾਣੀ ਨਾਲ ਦੇਣੀ.#(੯) ਗੂੰਦ ਕਿੱਕਰ, ਮੇਥੀ ਦੇ ਬੀਜ, ਅਲਸੀ, ਧਨੀਆ, ਜੌਂ, ਸਭ ਸਮਾਨ ਲੈ ਕੇ ਕੂੰਡੇ ਵਿੱਚ ਪਾਣੀ ਪਾ ਕੇ ਅਜਿਹੇ ਘੋਟਣੇ ਕਿ ਲੇਸਦਾਰ ਹੋ ਜਾਣ, ਦਰਦ ਵਾਲੀ ਥਾਂ ਤੇ ਇਹ ਲੇਪ ਕਰਨਾ. (੧੦) ਫਸਦ ਖੋਲ੍ਹਣੀ, ਸਿੰਗੀ ਅਤੇ ਗਲਾਸ ਲਾਉਣੇ ਭੀ ਗੁਣਕਾਰੀ ਹਨ, ਪਰ ਇਹ ਸਭ ਸਿਆਣੇ ਡਾਕਟਰ ਦੀ ਹੱਥੀਂ ਹੋਣਾ ਚਾਹੀਏ. ਅਞਾਣ ਲੋਕ ਬੇਲੋੜਾ ਲਹੂ ਕੱਢਕੇ ਭਾਰੀ ਨੁਕਸਾਨ ਕਰਦੇ ਹਨ.


अ़. [ذاتالجنب] जातुलजंब. सं. पाशर्वशूल पारश्वशूल. पसली दी पीड़. Pleurisy. इस रोग दे कारण हन- सरदी लॱगणी, मींह विॱच भिॱजणा, गिॱले वसत्र पहिरणे, छाती दे सॱट लॱगणी, पसली टुॱट जाणी, नजले दा विगड़ जाणा, निमोनीआ Pneumonia रोग दा होणा आदि.#पहिलां छाती विॱच खिॱच ते बोझ हो के सरदी दा हलका बुखार हुंदा है. फेफड़े दे गिलाफ विॱच सोज हो जांदी है. मंमे हेठ जकड़न ते चोभ प्रतीत हुंदी है फेर अजेहा दरद हुंदा है मानो कोई बरछी चोभदा है. साह खिॱचके आउंदा है. थोड़ी खुशक खांसी हुंदी है. पेशाब थोड़ा अते लाल रंग दा आउंदा है. ज़ुबान मैली चेहरा सुरख हुंदा है. इह रोग अकसर इॱक पासे ही हुंदा है, पर कदे दोहीं पासीं भी हो जांदा है.#इस रोग विॱच बहुत सिआणे वैद हकीम डाकटर दा इलाज कराउणा चाहीए.#जातलजंब दा साधारण इलाज इह है:-#(१) रोगी नूं गरम बिसतर ते आराम नाल लिटाई रॱखणा, बहुत बोलण अते लंमा साह ना लैणदेणा.#(२) छाती दे कुकड़ी दे आंडे दा पूड़ा बंन्हणा.#(३) सेक देणा, तारपीन दे तेल दी मालिश करनी, पोसत दी टकोर करनी, गरम उंनी वसत्र छाती ते बंन्हणा लाभदाइक है.#(४) दरद दी थां ते अलसी दी पोलटिस poultice बंन्हणी.#(५) गरम शोरवा पिआउणा.#(६) कुशता बारांसिंगा दो दो रॱती दिन विॱच दो तिंन वार शहिद विॱच मिलाके चटाउणा.#(७) इॱक तोला मुनॱका, इॱक तोला हरड़ दी छिॱल, पाणी विॱच काड़्हके शहिद मिलाके पिआउणे.#(८) चिॱटी फटकड़ी दी खिॱल इॱक माशा, खंड दो माशे मिलाके गरम पाणी नाल देणी.#(९) गूंद किॱकर, मेथी दे बीज, अलसी, धनीआ, जौं, सभ समान लै के कूंडे विॱच पाणी पा के अजिहे घोटणे कि लेसदार हो जाण, दरद वाली थां ते इह लेप करना. (१०) फसद खोल्हणी, सिंगी अते गलास लाउणे भी गुणकारी हन, पर इह सभ सिआणे डाकटर दी हॱथीं होणा चाहीए. अञाण लोक बेलोड़ा लहू कॱढके भारी नुकसान करदे हन.