jādhamaजादम
ਯਾਦਵ. ਯਦੁਵੰਸ਼ੀ. "ਕ੍ਰਿਸਨ ਜਾਦਮ ਭਇਆ." (ਵਾਰ ਆਸਾ)
यादव. यदुवंशी. "क्रिसन जादम भइआ." (वार आसा)
ਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ ਮਥੁਰਾ, ਫੇਰ ਦ੍ਵਾਰਕਾ ਰਹੀ ਹੈ. ਹੁਣ ਵਿਜਯਨਗਰ ਦੇ ਰਾਜਾ ਆਪਣੇ ਤਾਂਈ ਯਾਦਵ ਕੁਲ ਦੇ ਸਰਤਾਜ ਸਮਝਦੇ ਹਨ. ਵਿਸਨੁਪੁਰਾਣ ਵਿੱਚ ਲੇਖ ਹੈ ਕਿ ਯਾਦਵ ਕੁਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ. ਕਈ ਗ੍ਰੰਥਾਂ ਵਿੱਚ ਯਾਦਵ ੫੬ ਕਰੋੜ ਲਿਖੇ ਹਨ.¹ ਮਹਾਭਾਰਤ ਦੇ ਜੰਗ ਪਿੱਛੋਂ ਆਪੋਵਿੱਚੀ ਲੜਾਈ ਹੋਣ ਕਰਕੇ ਯਾਦਵਵੰਸ਼ ਰਾਜ ਪ੍ਰਤਾਪ ਖੋ ਬੈਠਾ....
ਸੰ. कृष्ण ਕ੍ਰਿਸ੍ਣ. ਵਿ- ਕਾਲਾ. ਸਿਆਹ. ਸ਼੍ਯਾਮ. "ਕ੍ਰਿਸਨ ਰਿਦਾ ਉੱਜਲ ਕਰਿਹਂ." (ਗੁਪ੍ਰਸੂ) "ਕ੍ਰਿਸਨ ਵਿਸ੍ਵ ਤਰਬੇ ਨਿਮਿਤ." (ਕ੍ਰਿਸਨਾਵ) ਪਾਪਾਂ ਨਾਲ ਕਾਲੀ ਹੋਈ ਦੁਨੀਆਂ ਨੂੰ ਤਾਰਣ ਵਾਸਤੇ। ੨. ਸੰਗ੍ਯਾ- ਵੇਦਵ੍ਯਾਸ। ੩. ਅਰਜੁਨ। ੪. ਕੋਇਲ। ੫. ਕਾਉਂ। ੬. ਅੰਧੇਰਾ ਪੱਖ। ੭. ਕਲਿਯੁਗ। ੮. ਨੀਲ। ੯. ਲੋਹਾ। ੧੦. ਸੁਰਮਾ। ੧੧. ਵਿਸਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ੍ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ¹ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ. ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ. ਕ੍ਰਿਸਨ ਜੀ ਵਡੇ ਨੀਤਿਵੇਤਾ ਅਤੇ ਯੋਧਾ ਸਨ, ਇਨ੍ਹਾਂ ਦੀ ਹਿੰਮਤ ਨਾਲ ਯਾਦਵਾਂ ਦਾ ਭਾਰੀ ਪ੍ਰਤਾਪ ਵਧਿਆ. ਇਨ੍ਹਾਂ ਨੇ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰਸੇਨ ਨੂੰ ਮਥੁਰਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਕੌਰਵ ਪਾਂਡਵਾਂ ਦੇ ਯੁੱਧ ਵਿੱਚ ਆਪ ਨੇ ਵਡਾ ਹਿੱਸਾ ਲਿਆ. ਅਰਜੁਨ ਦੇ ਰਥਵਾਹੀ ਬਣਕੇ ਪਾਂਡਵਾਂ ਨੂੰ ਜਿੱਤ ਦਿਵਾਈ. ਗੀਤਾ ਦਾ ਉਪਦੇਸ਼ ਆਪ ਨੇ ਹੀ ਦੇ ਕੇ ਜੰਗ ਤੋਂ ਕਾਇਰ ਹੁੰਦੇ ਅਰਜੁਨ ਨੂੰ ਧੀਰਯ ਦਿੱਤਾ ਸੀ. ਜਰਾਸੰਧ ਦੀ ਲੜਾਈਆਂ ਤੋਂ ਤੰਗ ਆ ਕੇ ਇਨ੍ਹਾਂ ਨੇ ਮਥੁਰਾ ਛੱਡਕੇ ਦ੍ਵਾਰਿਕਾ ਯਾਦਵਾਂ ਦੀ ਰਾਜਧਾਨੀ ਥਾਪੀ. ਕ੍ਰਿਸਨ ਜੀ ਦੀ ਪ੍ਰਧਾਨ ਇਸਤ੍ਰੀਆਂ ਅੱਠ (ਰੁਕਮਿਣੀ, ਕਾਲਿੰਦੀ, ਮਿਤ੍ਰਵਿੰਦਾ, ਸਤ੍ਯਾ, ਨਾਗਨਿਜਿਤੀ, ਜਾਂਬਵਤੀ, ਸੁਸ਼ੀਲਾ, ਸਤ੍ਯਭਾਮਾ, ਲਕ੍ਸ਼੍ਮਣਾ) ਸਨ. ਇਨ੍ਹਾਂ ਤੋਂ ਛੁੱਟ ੧੬੧੦੦ ਹੋਰ ਭੀ ਦੱਸੀਦੀਆਂ ਹਨ. ਜਰ ਫੰਧਕ (ਜੋ ਬਾਲੀ ਦਾ ਅਵਤਾਰ ਲਿਖਿਆ ਹੈ, ਉਸ) ਦੇ ਹੱਥੋਂ ਕ੍ਰਿਸਨ ਜੀ ਦਾ ਦੇਹਾਂਤ ਸੋਮ ਤੀਰਥ (ਪ੍ਰਭਾਸ) ਪੁਰ ਹੋਇਆ. ਆਪ ਦੀ ਉਮਰ ੧੨੫ ਵਰ੍ਹੇ ਦੀ ਸੀ.#ਕ੍ਰਿਸਨ ਜੀ ਦੇ ਰੱਥ ਦੇ ਚਾਰ ਘੋੜੇ- ਸ਼ੈਵਯ, ਸੁਗ੍ਰੀਵ, ਮੇਘਪੁਸਪ ਅਤੇ ਵਲਾਹਕ ਸਨ ਅਤੇ ਰਥਵਾਹੀ ਦਾਰਕ ਸੀ.#ਵਿਸਨੁਪੁਰਾਣ ਅੰਸ਼ ੫. ਅਃ ੧. ਵਿੱਚ ਲੇਖ ਹੈ ਕਿ ਭਗਵਾਨ ਨੇ ਜਗਤ ਦੀ ਰਖ੍ਯਾ ਵਾਸਤੇ ਆਪਣੇ ਦੋ ਕੇਸ਼ ਭੇਜੇ ਸਨ ਇੱਕ ਕਾਲਾ, ਜਿਸ ਤੋਂ ਕ੍ਰਿਸਨ ਹੋਏ, ਦੂਜਾ ਚਿੱਟਾ, ਜਿਸ ਤੋਂ ਬਲਰਾਮ। ੧੨. ਰਿਗਵੇਦ ਦੇ ਮੰਡਲ ੭. ਸੂਕ੍ਤ ੯੬ ਵਿੱਚ ਲਿਖਿਆ ਹੈ ਕਿ ਅੰਸ਼ੁਮਤੀ ਨਦੀ ਦੇ ਕਿਨਾਰੇ ਇੱਕ ਕ੍ਰਿਸਨ ਡਾਕੂ ਸੀ, ਜਿਸ ਦੇ ਨਾਲ ਦਸ ਹਜ਼ਾਰ ਲੁਟੇਰਾ ਰਹਿੰਦਾ ਸੀ. ਇਸ ਨੇ ਪ੍ਰਜਾ ਨੂੰ ਬਹੁਤ ਦੁੱਖ ਦਿੱਤਾ, ਅੰਤ ਨੂੰ ਇੰਦ੍ਰ ਦੇ ਹੱਥੋਂ ਇਸ ਦੀ ਮੌਤ ਹੋਈ। ੧੩. ਪਾਰਬ੍ਰਹਮ. ਕਰਤਾਰ, ਜੋ ਸਭ ਦੀ ਉਤਪੱਤਿ ਅਤੇ ਲੈ ਦਾ ਅਸਥਾਨ ਹੈ.² "ਏਕ ਕ੍ਰਿਸਨੰ ਸਰਵ ਦੇਵਾ." (ਵਾਰ ਆਸਾ) "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ." (ਵਡ ਛੰਤ ਮਃ ੧) ੧੪. ਸੰ. कृशन ਕ੍ਰਿਸ਼ਨ. ਮੋਤੀ। ੧੫. ਦਿਲ ਦੀ ਹਰਕਤ. ਦਿਲ ਦਾ ਸੁਕੜਨਾ ਅਤੇ ਫੈਲਣਾ। ੧੬. ਭਾਈ ਸੰਤੋਖ ਸਿੰਘ ਨੇ ਕ੍ਰਿਸਕ (ਕਿਸਾਨ) ਦੇ ਥਾਂ ਕ੍ਰਿਸਨ ਸ਼ਬਦ ਭੀ ਵਰਤਿਆ ਹੈ. "ਕ੍ਰਿਸਨ ਭਗਤ ਕੋ ਮੇਘਦ ਜਿਸਨੁ." (ਗੁਪ੍ਰਸੂ) ਕ੍ਰਿਸਾਣ ਰੂਪ ਭਗਤ ਨੂੰ ਇੰਦ੍ਰ ਸਮਾਨ ਵਰਖਾ ਦੇਣ ਵਾਲੇ ਹਨ....
ਯਾਦਵ. ਯਦੁਵੰਸ਼ੀ. "ਕ੍ਰਿਸਨ ਜਾਦਮ ਭਇਆ." (ਵਾਰ ਆਸਾ)...
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...