jilavāजिलवा
ਦੇਖੋ, ਜਲਵਾ. "ਆਲਮ ਖੁਸ਼ਾਇ ਜਿਲਵਾ." (ਰਾਮਾਵ)
देखो, जलवा. "आलम खुशाइ जिलवा." (रामाव)
ਅ਼. [جلوہ] ਸੰਗ੍ਯਾ- ਪ੍ਰਭਾ. ਚਮਕ. ਪ੍ਰਕਾਸ਼. "ਜਲਵਾ ਸਰਵ ਸਰੀਰਨ ਜੋਊ." (ਨਾਪ੍ਰ) ੨. ਸ਼ੋਭਾ. ਆਭਾ। ੩. ਪ੍ਰਗਟ ਹੋਣ ਦੀ ਕ੍ਰਿਯਾ। ੫. ਦਰਸ਼ਨ ਦੇਣਾ....
ਅ਼. [عالم] ਆ਼ਲਿਮ. ਵਿ- ਇ਼ਲਮ ਰੱਖਣ ਵਾਲਾ. ਵਿਦ੍ਵਾਨ. ਪੰਡਿਤ. "ਜਾਨਤ ਬੇਦ ਭੇਦ ਅਰ ਆਲਮ." (ਚੌਪਈ) ੨. ਸੰਗ੍ਯਾ- ਆ਼ਲਮ. ਸੰਸਾਰ. ਜਗਤ. "ਆਲਮ ਕੁਸਾਇ ਖ਼ੂਬੀ." (ਰਾਮਾਵ) ੩. ਸਮਾਂ. ਵੇਲਾ. ਕਾਲ। ੪. ਪ੍ਰਾਣੀ. ਜੀਵ. "ਚੰਦੀਂ ਹਜਾਰ ਆਲਮ ਏਕਲ ਖਾਨਾ." (ਤਿਲੰ ਨਾਮਦੇਵ) ੫. ਦਸ਼ਮੇਸ਼ ਦਾ ਦਰਬਾਰੀ ਇੱਕ ਕਵੀ, ਜਿਸ ਦੀ ਕਵਿਤਾ ਇਹ ਹੈ-#ਸੋਭਾ ਹੂੰ ਕੇ ਸਾਗਰ ਨਵਲ ਨੇਹ ਨਾਗਰ ਹੈਂ,#ਬਲ ਭੀਮ ਸਮ ਸੀਲ ਕਹਾਂ ਲੌ ਗਨਾਈਏ,#ਭੂਮਿ ਕੇ ਵਿਭੂਖਨ ਜੁ ਦੂਖਨ ਕੇ ਦੂਖਨ,#ਸਮੂਹ ਸੁਖ ਹੂੰ ਕੇ ਸੁਖ ਦੇਖੇ ਤੇ ਅਘਾਈਏ,#ਹਿੰਮਤ ਨਿਧਾਨ ਆਨ ਦਾਨ ਕੋ ਬਖਾਨੈ ਜਾਨ?#ਆਲਮ ਤਮਾਮ ਜਾਮ ਆਠੋਂ ਗੁਨ ਗਾਈਏ,#ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ!#ਭੋਜ ਕੀ ਸੀ ਮੌਜ ਤੇਰੇ ਰੋਜ ਰੋਜ ਪਾਈਏ.#੬. ਫ਼ਾਰਸੀ ਅਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ, ਜਿਸ ਨੇ ਸਨ ੯੯੧ ਹਿਜਰੀ ਵਿੱਚ ਮਾਧਵਾਨਲ ਸੰਗੀਤ ਦਾ ਵ੍ਰਿਜਭਾਸਾ ਵਿੱਚ ਉਲਥਾ (ਅਨੁਵਾਦ) ਕੀਤਾ ਹੈ. ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ੭. ਦਸ਼ਮੇਸ਼ ਦਾ ਇੱਕ ਸੇਵਕ. "ਜਬ ਦਲ ਪਾਰ ਨਦੀ ਕੇ ਆਯੋ। ਆਨ ਆਲਮੇ ਹਮੈ ਜਗਾਯੋ." (ਵਿਚਿਤ੍ਰ)#੮. ਬ੍ਰਾਹਮਣ ਤੋਂ ਮੁਸਲਮਾਨ ਹੋਇਆ ਇੱਕ ਕਵੀ, ਜੋ ਬਹਾਦੁਰ ਸ਼ਾਹ ਦਿੱਲੀਪਤਿ ਦੇ ਦਰਬਾਰ ਵਿੱਚ ਹਾਜਿਰ ਰਹਿੰਦਾ ਸੀ....
ਫ਼ਾ. [خوش آئے] ਜੀ ਆਇਆਂ ਨੂੰ. ਸ੍ਵਾਗਤ. Welcome । ੨. ਦੇਖੋ, ਕੁਸ਼ਾਇ....
ਦੇਖੋ, ਜਲਵਾ. "ਆਲਮ ਖੁਸ਼ਾਇ ਜਿਲਵਾ." (ਰਾਮਾਵ)...