jīahuजीअहु
ਦੇਖੋ, ਜੀਅਉ। ੨. ਜੀਅ (ਮਨ) ਤੋਂ. ਦਿਲ ਸੇ. "ਜੀਅਹੁ ਨਿਰਮਲ ਬਾਹਰਹੁ ਨਿਰਮਲ." (ਅਨੰਦੁ)
देखो, जीअउ। २. जीअ (मन) तों. दिल से. "जीअहु निरमल बाहरहु निरमल." (अनंदु)
ਜੀਵੇ. ਚਿਰਜੀਵੀ ਹੋਵੇ. "ਜੀਅਹੁ ਹਮਾਰਾ ਜੀਉ ਦੇਨਹਾਰਾ." (ਆਸਾ ਮਃ ੫)...
ਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜਲ. "ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ." (ਵਾਰ ਮਲਾ ਮਃ ੩) ਇਸ ਥਾਂ "ਜੀਅ" ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। ੪. ਜ਼ਿੰਦਗੀ। ੫. ਪ੍ਰਾਣੀ. ਜੀਵ. "ਜੇਤੇ ਜੀਅ ਜੀਵਹਿ ਲੈ ਸਾਹਾ." (ਵਾਰ ਮਾਝ ਮਃ ੧) ੬. ਜੀਵਾਤਮਾ। ੭. ਦੇਖੋ, ਜਿਅ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਦੇਖੋ, ਜੀਅਉ। ੨. ਜੀਅ (ਮਨ) ਤੋਂ. ਦਿਲ ਸੇ. "ਜੀਅਹੁ ਨਿਰਮਲ ਬਾਹਰਹੁ ਨਿਰਮਲ." (ਅਨੰਦੁ)...
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਕ੍ਰਿ. ਵਿ- ਬਾਹਰੋਂ. ਬਾਹਰਲੇ ਪਾਸਿਓਂ. "ਅੰਦਰਹੁ ਅੰਨ੍ਹਾ ਬਾਹਰਹੁ ਅੰਨ੍ਹਾ." (ਮਃ ੫. ਵਾਰ ਰਾਮ ੨) ਭਾਵ- ਪਰਮਾਰਥ ਅਤੇ ਵਿਹਾਰ ਤੋਂ ਅੰਨ੍ਹਾਂ....
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...