jīvāsiजीवासि
ਜੀਵੇਗਾ. "ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ." (ਸੋਦਰੁ) ਬੀਤੀ ਅਤੇ ਆਉਣ ਵਾਲੀ ਜ਼ਿੰਦਗੀ ਪੁਰ ਧਿਕ ਹੈ.
जीवेगा. "ध्रिगु जीवे ध्रिगु जीवासि." (सोदरु) बीती अते आउण वाली ज़िंदगी पुर धिक है.
ਦੇਖੋ, ਧਿਕ. "ਧ੍ਰਿਗ ਸਨੇਹੰ ਭ੍ਰਾਤ ਬਾਂਧਵਹ." (ਸਹਸ ਮਃ ੫) "ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ." (ਬਿਲਾ ਮਃ ੩)...
ਜੀਵੇਗਾ. "ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ." (ਸੋਦਰੁ) ਬੀਤੀ ਅਤੇ ਆਉਣ ਵਾਲੀ ਜ਼ਿੰਦਗੀ ਪੁਰ ਧਿਕ ਹੈ....
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਫ਼ਾ. [زِندگانی] ਅਤੇ [زِندگی] ਸੰਗ੍ਯਾ- ਜੀਵਨ। ੨. . ਉਮਰ. ਅਵਸ੍ਥਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. धिक. ਵ੍ਯ- ਗਿਲਾਨੀ ਅਤੇ ਅਨਾਦਰ ਬੋਧਕ ਸ਼ਬਦ. ਲਾਨਤ. ਫਿਟਕਾਰ....