sanāīसनाई
ਸੰਗਯਾ- ਸਨਾ (ਉਸਤਤਿ) ਯੋਗ੍ਯ, ਕਰਤਾਰ। ੨. ਸ਼ਹਨਾਈ. ਹਵਾ ਭਰੀ ਮਸ਼ਕ, ਜੋ ਨਦੀ ਆਦਿਕ ਦੇ ਤਰਨ ਲਈ ਸਹਾਇਤਾ ਦਿੰਦੀ ਹੈ. "ਭੂਪਹਿ ਲਯਾ ਚੜ੍ਹਾਇ ਸਨਾਈ। ਸਰਿਤਾ ਬੀਚ ਪਰੀ ਪੁਨ ਜਾਈ।।" (ਚਰਿਤ੍ਰ ੩੪੪) ੩. ਦੇਖੋ, ਸਨਾਇ ੩.
संगया- सना (उसतति) योग्य, करतार। २. शहनाई. हवा भरी मशक, जो नदी आदिक दे तरन लई सहाइता दिंदी है. "भूपहि लया चड़्हाइ सनाई। सरिता बीच परी पुन जाई।।" (चरित्र ३४४) ३. देखो, सनाइ ३.
ਦੇਖੋ, ਸਨਾਹ। ੨. ਦੇਖੋ, ਸਨਾਇ। ੩. ਅ਼. [سناء] ਇੱਕ ਬੇਲ, ਜਿਸ ਦੇ ਪੱਤੇ ਜੁਲਾਬ ਲਈ ਵਰਤੀਦੇ ਹਨ L. Cassia Senna. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਮਾਰਕੰਡਿਕਾ" ਹੈ. ਵੈਦ੍ਯਕ ਵਿੱਚ ਇਹ ਅੰਤੜੀ ਦੀ ਮੈਲ, ਕੋੜ੍ਹ, ਵਾਉਗੋਲਾ, ਖਾਂਸੀ ਆਦਿ ਰੋਗਾਂ ਦੇ ਨਾਸ ਕਰਨ ਵਾਲੀ ਮੰਨੀ ਹੈ. ਹਕੀਮ ਮੱਕੇ ਦੀ ਸਨਾ ਬਹੁਤ ਅੱਛੀ ਸਮਝਦੇ ਹਨ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਪਿੱਤ ਨੂੰ ਦਸਤਾਂ ਰਸਤੇ ਖਾਰਿਜ ਕਰਦੀ, ਗਠੀਏ ਅਤੇ ਪਸਲੀ ਦੇ ਦਰਦ ਨੂੰ ਮਿਟਾਉਂਦੀ ਹੈ....
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)...
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰਗ੍ਯਾ- ਪੰਡ. ਬੋਝਾ. ਗਠੜੀ। ੨. ਦੇਖੋ, ਭ੍ਰੀ। ੩. ਦੇਖੋ, ਭਰੰਮਭਰੀ। ੪. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ....
ਸੰ. ਮਸ਼ਕ. ਸੰਗ੍ਯਾ- ਮੱਛਰ. ਜੋ ਭੀਂ ਭੀਂ ਮਸ਼ (ਸ਼ਬਦ) ਕਰਦਾ ਹੈ. "ਮਸਕੰ ਭਗਨੰਤ ਸੈਲੰ." (ਸਹਸ ਮਃ ੫) ਸਪੇਨ ਦੀ ਬੋਲੀ ਵਿੱਚ mosca ਮੱਖੀ ਵਾਚਕ ਹੈ, ਜੋ ਲਾਤੀਨੀ musca ਤੋਂ ਨਿਕਲਿਆ ਹੈ। ੨. ਫ਼ਾ. [مشک] ਚੰਮ ਦੀ ਥੈਲੀ, ਮੱਖਣ ਅਥਵਾ ਪਾਣੀ ਜਿਸ ਵਿੱਚ ਪਾਇਆ ਜਾਵੇ। ੩. ਅ਼. [مشق] ਮਸ਼ਕ. ਅਭ੍ਯਾਸ। ੪. ਦ੍ਰਿਸ੍ਟਾਂਤ ਮਿਸਾਲ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਤਰਣ। ੨. ਦੇਖੋ, ਤਰੁਣ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਸੰਗਯਾ- ਸਨਾ (ਉਸਤਤਿ) ਯੋਗ੍ਯ, ਕਰਤਾਰ। ੨. ਸ਼ਹਨਾਈ. ਹਵਾ ਭਰੀ ਮਸ਼ਕ, ਜੋ ਨਦੀ ਆਦਿਕ ਦੇ ਤਰਨ ਲਈ ਸਹਾਇਤਾ ਦਿੰਦੀ ਹੈ. "ਭੂਪਹਿ ਲਯਾ ਚੜ੍ਹਾਇ ਸਨਾਈ। ਸਰਿਤਾ ਬੀਚ ਪਰੀ ਪੁਨ ਜਾਈ।।" (ਚਰਿਤ੍ਰ ੩੪੪) ੩. ਦੇਖੋ, ਸਨਾਇ ੩....
ਸੰ. ਸੰਗ੍ਯਾ- ਨਦੀ. ਪ੍ਰਵਾਹ ਵਾਲੀ. ਦੇਖੋ, ਸਰਿਤ. "ਹੇਤ ਭਗਤਿ ਸਰਿਤਾ ਬਿਸਤਾਰਨ। ਨਾਨਕ ਰਾਇ ਜਗਤ ਨਿਸਤਾਰਨ." (ਨਾਪ੍ਰ)...
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਦੇਖੋ, ਸਨਾ। ੨. ਅ਼. [ثنا] ਸਨਾ ਸੰਗ੍ਯਾ- ਉਸਤਤਿ. ਵਡਿਆਈ. "ਪੰਜਵੀਂ ਸਿਫਤ ਸਨਾਇ" (ਵਾਰ ਮਾਝ ਮਃ ੧) ਪੰਜਵੀਂ ਨਮਾਜ਼ ਹੈ ਕਿ ਸਿਫਤੀ ਦੀ ਉਸਤਤਿ ਕਰਨੀ। ੩. ਫ਼ਾ. [شہناٸ] ਸ਼ਹਨਾਈ. ਨਫੀਰੀ. "ਬਜੰਤ੍ਰ ਕੋਟਿ ਬਾਜਹੀਂ। ਸਨਾਇ ਭੇਰਿ ਸਾਜਹੀਂ." (ਰਾਮਾਵ)...