sanēh nibāhanā, sanēh nibāhanāसनेह निबाहणा, सनेह निबाहना
ਕੋਊ ਕਹੈ ਦਾਹਬੋ ਕਠਿਨ ਵਪੁ ਪਾਵਕ ਮੇ#ਕੋਊ ਕਹੈ ਗਾਹਬੋ ਕਠਿਨ ਸਿੰਧੁ ਤੇਹ ਕੋ,¹#ਕੋਊ ਕਹੈ ਚਾਹਬੋ² ਕਠਿਨ ਮ੍ਰਿਗਰਾਜ ਸੌਹੈਂ,#ਕੋਊ ਕਹੈ ਢਾਹਬੈ ਕਠਿਨ ਸਤ੍ਰੁਦੇਹ ਕੋ,#"ਗ੍ਵਾਲ ਕਵਿ" ਕਠਿਨ ਵਿਸਾਹਬੋ ਦੁਸਹ ਦੁੱਖ#ਕੋਊ ਕਹੈ ਬਾਹਬੋ ਕਠਿਨ ਅਸੁਮੇਹ³ ਕੋ,#ਸਭ ਹੀ ਸਹਿਜ ਜਹਾਂ ਜੀਯ ਮੇ ਉਮਾਹਬੋ ਹੈ#ਮੇਰੇ ਜਾਨੇ ਕਠਿਨ ਨਿਬਾਹਬੋ ਸਨੇਹ ਕੋ.
कोऊ कहै दाहबो कठिन वपु पावक मे#कोऊ कहै गाहबो कठिन सिंधु तेह को,¹#कोऊ कहै चाहबो² कठिन म्रिगराज सौहैं,#कोऊ कहै ढाहबै कठिन सत्रुदेह को,#"ग्वाल कवि" कठिन विसाहबो दुसह दुॱख#कोऊ कहै बाहबो कठिन असुमेह³ को,#सभ ही सहिज जहां जीय मे उमाहबो है#मेरे जाने कठिन निबाहबो सनेह को.
ਦੇਖੋ, ਕਠਨ....
ਸ਼ਰੀਰ. ਦੇਹ. ਦੇਖੋ, ਬਪੁ, ਅਤੇ ਬਪੁਖ....
ਸੰ. ਸੰਗ੍ਯਾ- ਜੋ ਪਵਿਤ੍ਰ ਕਰੇ, ਅਗਿਨਿ. ਅੱਗ. "ਜਿਹ ਪਾਵਕ ਸੁਰ ਨਰ ਹੈਂ ਜਾਰੇ." (ਗਉ ਕਬੀਰ) ੨. ਬਿਜਲੀ ਦੀ ਆਂਚ। ੩. ਭਲਾਵੇ ਦਾ ਬਿਰਛ....
ਸੰਗ੍ਯਾ- ਇੱਕ ਜੱਟ ਗੋਤ ਜੋ ਸਿਧੂ ਅਤੇ ਸੰਧੂ ਤੋਂ ਵੱਖ ਹੈ। ੨. ਸੰ. सिन्धु ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਰ ਜਿਲਾ ਅਟਕ ਤਥਾ ਸਿੰਧ ਦੇਸ਼ ਵਿੱਚ ਵਹਿੰਦਾ ਹੋਇਆ ਕਰਾਚੀ ਪਾਸ ਅਰਬ ਸਮੁੰਦਰ ਵਿੱਚ ਜਾ ਮਿਲਦਾ ਹੈ. ਇਸ ਦੀ ਸਾਰੀ ਲੰਬਾਈ ੧੮੦੦ ਮੀਲ ਹੈ। ੩. ਸਿੰਧੁ (ਸਿੰਧ) ਦੇਸ਼, ਜੋ ਸਿੰਧ ਦਰਿਆ ਦੇ ਨਾਲ ਨਾਲ ਵਸਦਾ ਹੈ. ਇਸੇ ਨੂੰ ਫਾਰਸ ਦੇ ਲੋਕ ਹਿੰਦ,¹ ਯੂਨਾਨੀ Hindos ਅਤੇ ਅੰਗ੍ਰੇਜ਼ India ਆਖਦੇ ਹਨ. ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ੪. ਮੱਧ ਭਾਰਤ ਦਾ ਇੱਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ ਹੈ। ੫. ਸਮੁੰਦਰ. ਸਾਗਰ। ੬. ਹਾਥੀ ਦਾ ਮਦ। ੭. ਜਲ। ੮. ਸੈਂਧਵ (ਲੂਣ) ਦਾ ਸੰਖੇਪ. "ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ਲੂਣ ਪਾਣੀ ਵਿੱਚ ਪੈਂਦਾ ਹੀ ਗਲ ਜਾਂਦਾ ਹੈ। ੯. ਇੱਕ ਵੈਸ਼੍ਯ ਮੁਨਿ, ਜੋ ਅੰਧਕ ਦਾ ਪੁਤ੍ਰ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਾਵੇਧੀ ਤੀਰ ਨਾਲ ਮਾਰ ਦਿੱਤਾ ਸੀ. ਇਸੇ ਦਾ ਨਾਉਂ ਲੋਕਾਂ ਵਿੱਚ "ਸਰਵਣ" ਪ੍ਰਸਿੱਧ ਹੈ....
ਸੰਗ੍ਯਾ- ਤ੍ਰਿਸਾ. ਪ੍ਯਾਸ.। ੨. ਸਨੇਹ. ਮੁਹ਼ੱਬਤ. "ਸਤਿਗੁਰ ਸੇਵੇ ਤੇਹ." (ਓਅੰਕਾਰ) ੩. ਤੇਜ. ਕ੍ਰੋਧ. "ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ." (ਕ੍ਰਿਸਨਾਵ) ੪. ਸਰਵ- ਤਿਹਿਂ. ਉਸ ਨੇ. "ਤੇਹ ਪਰਮਸੁਖ ਪਾਇਆ." (ਬਾਵਨ) ੫. ਓਹ. ਵਹ. "ਤੇਹ ਜਨ ਤ੍ਰਿਪਤ ਅਘਾਏ." (ਸਵੈਯੇ ਸ੍ਰੀ ਮੁਖਵਾਕ ਮਃ ੫) ੬. ਤਿਸ ਸੇ. ਤਿਸ ਕਰਕੇ. "ਚਰਨ ਕਮਲ ਬੋਹਿਥ ਭਏ ਲਗਿ ਸਾਗਰ ਤਰਿਓ ਤੇਹ." (ਆਸਾ ਅਃ ਮਃ ੫)...
ਪਸ਼ੁਰਾਜ, ਸ਼ੇਰ। ੨. ਦੇਖੋ, ਮ੍ਰਿਗਪਤਿ....
ਸੰਗ੍ਯਾ- ਗੋਪਾਲ. ਗਵਾਲਾ. ਅਹੀਰ। ੨. ਮਥੁਰਾ ਨਿਵਾਸੀ ਭੱਟਵੰਸ਼ ਦਾ ਰਤਨ ਇੱਕ ਕਵੀ, ਜੋ ਕੁਝ ਕਾਲ ਲਹੌਰਪਤਿ ਮਹਾਰਾਜਾ ਸ਼ੇਰ ਸਿੰਘ ਪਾਸ ਰਿਹਾ ਅਤੇ ਵ੍ਰਿੱਧ ਅਵਸਥਾ ਨਾਭਾਪਤਿ ਮਹਾਰਾਜਾ ਭਰਪੂਰ ਸਿੰਘ ਜੀ ਪਾਸ ਵਿਤਾਈ. ਗ੍ਵਾਲ ਦੀ ਕਵਿਤਾ ਮਨੋਹਰ ਹੈ. ਇਸ ਨੇ ਸੰਮਤ ੧੯੧੭ ਵਿੱਚ ਗੁਰੁਪਚਾਸਾ (ਪੰਚਾਸ਼ਿਕਾ) ਲਿਖਿਆ ਹੈ, ਜਿਸ ਵਿੱਚੋਂ ਇਹ ਕਬਿੱਤ ਹਨ-#ਪਢਕੈ ਤਿਹਾਰੀ ਬਾਨੀ ਸ਼੍ਰੀਮਾਨ ਗੋਬਿੰਦ ਸਿੰਘ!#ਜੀਵਨਮੁਕਤ ਜਨ ਹੋਯਰਹੈਂ ਅਗ ਮੇ,#ਸਾਧੁ ਮੇ ਨ ਸ਼ੇਰਪਨ ਸ਼ੇਰ ਮੇ ਨ ਸਾਧੁਪਨ,#ਦੋਊਪਨ ਦੇਖਿਯਤ ਆਪ ਹੀ ਕੇ ਮਗ ਮੇ,#ਗ੍ਵਾਲ ਕਵਿ ਅਦਭੁਤ ਬਾਤੇਂ ਕਹੋਂ ਕੌਨ ਕੌਨ,#ਭੌਨ ਭੌਨ ਜਾਹਰ ਜਹੂਰ ਪਗ ਪਗ ਮੇ,#ਸਿੱਖ ਜੇ ਤਿਹਾਰੇ ਸਭ ਸੰਗ੍ਯਾ ਮਾਹਿ ਸਿੰਘ ਭਏ,#ਸਮਰ ਮੇ ਸਿੰਘ ਭਏ ਸਿੰਘ ਭਏ ਜਗ ਮੇ.#ਦਸ਼ਮੇਸ਼ ਦੀ ਕ੍ਰਿਪਾਣ-#ਪਾਨ ਸੁ ਭਰੀ ਹੈ ਖਰਸਾਨ ਪੈ ਧਰੀ ਹੈ ਖਰੀ,#ਸ਼ਾਨ ਸੋ ਬਰੀ ਹੈ ਮਾਨਬਰੀ ਚਕ੍ਰ ਆਨ ਹੈ,#ਭਾਨੁ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ,#ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾਨ ਹੈ,#ਗ੍ਵਾਲ ਕਵਿ ਰਣ ਵਿਵਧਾਨ ਨ ਰਹਿਨਦੇਤ,#ਬੰਕਤਾ ਵਿਧਾਨ ਭਰੀ ਅੰਤਰ ਕ੍ਰਿਸਾਨ ਹੈ,#ਚਕ੍ਰਪਾਨਿ ਪਾਨ ਪੈ ਤਿਹਾਰੇ ਸ਼੍ਰੀ ਗੋਬਿੰਦ ਸਿੰਘ,#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. ਦੁਃਸਹ. ਵਿ- ਜਿਸ ਦਾ ਸਹਾਰਨਾ ਔਖਾ ਹੋਵੇ. "ਦੁਸਹ ਦੁਖ ਭਵ ਖੰਡਨੋ." (ਰਾਮ ਛੰਤ ਮਃ ੫) ੨. ਡਿੰਗ. ਸੰਗ੍ਯਾ- ਦੁਸ਼ਮਣ. ਵੈਰੀ....
ਦੇਖੋ, ਸਹਜ....
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਦੇਖੋ, ਜਿਯ ਅਤੇ ਜੀਅ....
ਜਿਸ ਨੇ। ੨. ਜਾਣੇ. ਸਮਝੇ....
ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ....