sapat mātāसपत माता
ਸੰ. सप्तमातृका ਸੱਤ ਦੇਵੀਆਂ, ਜਿਨ੍ਹਾਂ ਦਾ ਪੂਜਨ ਹਿੰਦੂਮਤ ਅਨੁਸਾਰ ਵਿਆਹ ਆਦਿ ਸ਼ੁਭ ਕਰਮਾਂ ਸਮੇਂ ਹੁੰਦਾ ਹੈ. ਇਨ੍ਹਾਂ ਦੇ ਨਾਉਂ ਹਨ- ਬ੍ਰਾਹਮੀ੍, ਮਾਹੇਸ਼੍ਵਰੀ, ਵੈਸਨਵੀ, ਕੌਮਾਰੀ, ਵਾਰਾਹੀ, ਇੰਦ੍ਰਾਣੀ, ਚਾਮੁੰਡਾ। ੨. ਜਨਮ ਦੇਣ ਵਾਲੀ ਮਾਂ, ਮਤੇਈ, ਗੁਰੂ ਦੀ ਇਸਤ੍ਰੀ, ਰਾਜੇ ਦੀ ਇਸਤ੍ਰੀ, ਸੱਸ, ਵਡੇ ਭਾਈ ਦੀ ਇਸਤ੍ਰੀ ਅਤੇ ਚੁੰਘਾਵੀ.
सं. सप्तमातृका सॱत देवीआं, जिन्हां दा पूजन हिंदूमत अनुसार विआह आदि शुभ करमां समें हुंदा है. इन्हां दे नाउं हन- ब्राहमी्, माहेश्वरी, वैसनवी, कौमारी, वाराही, इंद्राणी, चामुंडा। २. जनम देण वाली मां, मतेई, गुरू दी इसत्री, राजे दी इसत्री, सॱस, वडे भाई दी इसत्री अते चुंघावी.
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਵਿਵਾਹ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਕੁਮਾਰ (ਕਾਰ੍ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...
ਸੰਗ੍ਯਾ- ਇੰਦ੍ਰ ਦੀ ਰਾਣੀ, ਸ਼ਚੀ....
ਸੰ. चामुण्डा ਸੰਗ੍ਯਾ- ਚੰਡ ਮੁੰਡ ਨੂੰ ਮਾਰਨ ਵਾਲੀ ਦੁਰਗਾ। ੨. ਚੰਡ ਅਤੇ ਮੁੰਡ ਦੋ ਰਾਖਸਾਂ ਨੂੰ ਮਾਰਨ ਲਈ ਦੁਰਗਾ ਦੇ ਮੱਥੇ ਵਿੱਚੋਂ ਉਤਪੰਨ ਹੋਈ ਇੱਕ ਦੇਵੀ. ਮਾਰਕੰਡੇਯ ਪੁਰਾਣ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ ਕਿ ਦੁਰਗਾ ਦੇ ਤਿਉੜੀ ਪਏ ਮੱਥੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ, ਜਿਸ ਦੀ ਸ਼ਕਲ ਕਾਲੀ ਅਤੇ ਡਰਾਉਣੀ ਸੀ, ਇਸ ਦੇ ਇੱਕ ਹੱਥ ਤਲਵਾਰ ਅਤੇ ਇੱਕ ਵਿੱਚ ਫਾਹੀ ਅਰ ਮੋਢੇ ਤੇ ਇੱਕ ਭਾਰੀ ਗਦਾ ਸੀ. ਗਲ ਵਿੱਚ ਮੁੰਡਾਂ ਦੀ ਮਾਲਾ, ਸ਼ਰੀਰ ਤੇ ਹਾਥੀ ਦੀ ਖੱਲ, ਮੂੰਹ ਭਯਾਨਕ ਅੱਡਿਆ ਹੋਇਆ, ਜ਼ੁਬਾਨ ਬਾਹਰ ਨਿਕਲੀ ਹੋਈ, ਅੱਖੀਆਂ ਲਾਲ ਅਤੇ ਕਿਲਕਾਰੇ ਮਾਰ ਰਹੀ ਸੀ. ਇਸ ਵੇਲੇ ਇਸ ਨੇ ਦੋਹਾਂ ਦੈਤਾਂ ਨੂੰ ਮਾਰ ਲਿਆ ਤਾਂ ਉਨ੍ਹਾਂ ਦੇ ਸਿਰ ਦੁਰਗਾ ਪਾਸ ਲੈ ਗਈ, ਜਿਸ ਤੋਂ ਦੁਰਗਾ ਨੇ ਪ੍ਰਸੰਨ ਹੋ ਕੇ ਇਸ ਦਾ ਨਾਮ "ਚਾਮੁੰਡਾ" ਰੱਖ ਦਿੱਤਾ.#ਚੰਬੇ ਦੇ ਰਾਜ ਵਿੱਚ ਸਿੰਧਾਲ ਗ੍ਰਾਮ ਪਾਸ ਚਾਮੁੰਡਾ ਦਾ ਵਡਾ ਪ੍ਰਸਿੱਧ ਮੰਦਿਰ ਹੈ, ਜਿਸ ਥਾਂ ਬਹੁਤ ਪਸ਼ੂ ਬਲੀ ਦਿੱਤੇ ਜਾਂਦੇ ਹਨ। ੩. ਯੋਗਿਨੀ। ੪. ਇਲ੍ਹ. ਚੀਲ੍ਹ। ੫. ਗਿਰਝ. ਗਿੱਧ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਮਾਤਾ ਜੇਹੀ. ਵਿਜਾਤ੍ਰਿ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਦੇਖੋ, ਸਸੁ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਚੁੰਘਾਉਣ ਵਾਲੀ. ਦਾਈ. ਧਾਤ੍ਰੀ. ਦੇਖੋ, ਚੁੰਘਣਾ....