sapat risī, sapat rikhīसपत रिसी, सपत रिखी
ਸੰ. सप्तर्षि- ਸਪ੍ਤਿਰ੍ਸ. ਮਹਾਭਾਰਤ ਅਨੁਸਾਰ ਸੱਤ ਮਹਾਨ ਰਿਖੀ. ਮਰੀਚਿ, ਅਤ੍ਰਿ, ਪੁਲਹ, ਪੁਲਸਤ੍ਯ, ਕ੍ਰਤੁ, ਅੰਗਿਰਾ ਅਤੇ ਵਸਿਸ੍ਠ.#ਸ਼ਤਪਥ ਬ੍ਰਾਹਮਣ ਵਿੱਚ ਅਤੇ ਭਾਗਵਤ ਦੇ ਅੱਠਵੇਂ ਸਕੰਧ ਦੇ ਤੇਰਵੇਂ ਅਧ੍ਯਾਯ ਵਿੱਚ ਇਹ ਸਪਤ ਰਿਖੀ ਲਿਖੇ ਹਨ- ਕਸ਼੍ਯਪ, ਅਤ੍ਰਿ, ਵਸਿਸ੍ਠ, , ਵਿਸ਼੍ਵਾਮਿਤ੍ਰ, ਗੌਤਮ, ਜਮਦਗ੍ਨਿ ਅਤੇ ਭਰਦ੍ਵਾਜ. ਇਨ੍ਹਾਂ ਸੱਤ ਰਿਖੀਆਂ ਦੀਆਂ ਯਥਾਕ੍ਰਮ ਇਹ ਸੱਤ ਇਸਤ੍ਰੀਆਂ ਹਨ- ਅਦਿਤਿ, , ਅਨੁਸੂਯਾ, ਅਰੁੰਧਤੀ, ਮੇਨਕਾ, ਅਹਲ੍ਯਾ, ਰੇਣੁਕਾ ਅਤੇ ਘ੍ਰਿਤਾਚੀ। ੨. ਰਿਖੀਆਂ ਦੇ ਸੱਤ ਭੇਦ. ਦੇਖੋ ਰਿਖਿ.
सं. सप्तर्षि- सप्तिर्स. महाभारत अनुसार सॱत महान रिखी. मरीचि, अत्रि, पुलह, पुलसत्य, क्रतु, अंगिरा अते वसिस्ठ.#शतपथ ब्राहमण विॱच अते भागवत दे अॱठवें सकंध दे तेरवें अध्याय विॱच इह सपत रिखी लिखे हन- कश्यप, अत्रि, वसिस्ठ, , विश्वामित्र, गौतम, जमदग्नि अते भरद्वाज. इन्हां सॱत रिखीआं दीआं यथाक्रम इह सॱत इसत्रीआं हन- अदिति, ,अनुसूया, अरुंधती, मेनका, अहल्या, रेणुका अते घ्रिताची। २. रिखीआं दे सॱत भेद. देखो रिखि.
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਦੇਖੋ, ਰਿਖਿ....
ਸੰ. ਸੰਗ੍ਯਾ- ਸੱਤ ਲਿਖੀਆਂ ਵਿੱਚੋਂ ਬ੍ਰਹਮਾ ਦਾ ਵਡਾ ਮਾਨਿਸਕ ਪੁਤ੍ਰ। ੨. ਕਿਰਣ. ਰਸ਼ਮਿ। ੩. ਵਿ- ਕੰਜੂਸ. ਸੂਮ. ਕ੍ਰਿਪਣ....
ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ....
ਸੰ. ਸੰਗ੍ਯਾ- ਇੱਕ ਰਿਖੀ, ਜੋ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਇਸ ਦੀ ਸੱਤ ਰਿਖੀਆਂ ਅਤੇ ਪ੍ਰਜਾ ਪਤੀਆਂ ਵਿੱਚ ਗਿਣਤੀ ਹੈ....
ਸੰ. पुलसत्य. ਸੰਗ੍ਯਾ- ਇੱਕ ਰਿਖੀ, ਜਿਸ ਦੀ ਗਿਣਤੀ ਸੱਤ ਰਿਖੀਆਂ ਵਿੱਚ ਹੈ. ਇਹ ਬ੍ਰਹਮਾ ਦਾ ਪੁਤ੍ਰ, ਵਿਸ਼੍ਰਵਾ ਦਾ ਪਿਤਾ ਅਤੇ ਕੁਵੇਰ ਤਥਾ ਰਾਵਣ ਦਾ ਦਾਦਾ ਸੀ, "ਅਗਸਤ ਪੁਲਸਤ ਬਸਿਸਟ ਤੇ ਆਦਿ, ਨ ਜਾਨਪਰੇ ਕਿਹ ਦੇਸ ਸਿਧਾਏ." (ਦੱਤਾਵ)...
ਸੰ. ਸੰਗ੍ਯਾ- ਯਗ੍ਯ। ੨. ਸੰਕਲਪ. ਇੱਛਾ। ੩. ਵਿਵੇਕ. ਵਿਚਾਰ। ੪. ਜੀਵਾਤਮਾ। ੫. ਵਿਸਨੁ। ੬. ਪੁਰਾਣਾਂ ਅਨੁਸਾਰ ਇੱਕ ਰਿਖੀ, ਜੋ ਬ੍ਰਹਮਾ ਦੇ ਹੱਥਾਂ ਵਿੱਚੋਂ ਪੈਦਾ ਹੋਇਆ ਲਿਖਿਆ ਹੈ. ਇਸ ਦਾ ਵਿਆਹ ਕਰਦਮ ਦੀ ਪੁਤ੍ਰੀ ਕ੍ਰਿਯਾ ਨਾਲ ਹੋਇਆ ਹੈ ਜਿਸ ਤੋਂ ਸੱਠ ਹਜ਼ਾਰ ਵਾਲਖਿਲ੍ਯ ਰਿਖਿ ਪੈਦਾ ਹੋਏ। ੭. ਕ੍ਰਿਸਨ ਜੀ ਦਾ ਇੱਕ ਪੁਤ੍ਰ....
अङगिरस्- ਅੰਗਿਰਸ੍. ਸੰਗ੍ਯਾ- ਰਿਗ ਵੇਦ ਦੇ ਕਈ ਮੰਤ੍ਰਾਂ ਦਾ ਕਰਤਾ, ਜੋ ਸੱਤ ਵਡੇ ਰਿਖੀਆਂ ਅਤੇ ਦਸ ਪ੍ਰਜਾਪਤੀਆਂ ਵਿੱਚੋਂ ਹੈ. ਇਸ ਨੂੰ ਦੇਵਤਿਆਂ ਦਾ ਪੁਰੋਹਿਤ ਅਤੇ ਆਹੁਤਿ ਦਾ ਦੇਵਤਾ ਭੀ ਮੰਨਦੇ ਹਨ. ਕਈ ਕਹਿੰਦੇ ਹਨ ਕਿ ਅੰਗਿਰਾ ਉਰੂ ਅਤੇ ਆਗਨੇਯੀ ਦੀ ਸੰਤਾਨ ਹੈ. ਇੱਕ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾਂ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ, ਸਿਮ੍ਰਿਤਿ, ਸ਼੍ਰੱਧਾ, ਸ੍ਤਧਾ, ਇਸ ਦੀਆਂ ਇਸਤ੍ਰੀਆਂ- ਉਤਥ੍ਯ, ਵ੍ਰਿਹਸਪਤਿ ਅਤੇ ਮ੍ਰਿਕੰਡੁ ਇਸ ਦੇ ਪੁਤ੍ਰ ਭਾਨੁਮਤੀ, ਰਾਕਾ, ਸਿਨੀਵਾਲੀ, ਅਰ੍ਚਿਸ੍ਮਤੀ, ਹਵਿਸ੍ਮਤੀ ਅਤੇ ਪੁਨ੍ਯਜਨਿਕਾ ਇਸ ਦੀਆਂ ਪੁਤ੍ਰੀਆਂ ਹਨ.#ਮਹਾਂਭਾਰਤ ਦੇ ਵਨ ਪਰਵ ਵਿੱਚ ਲਿਖਿਆ ਹੈ ਕਿ ਅੰਗਿਰਾ ਅਗਨਿ ਦਾ ਪੁਤ੍ਰ ਹੋਇਆ ਅਤੇ ਇਸ ਦੀ ਇਸਤ੍ਰੀ ਦਾ ਨਾਉਂ "ਸ਼ੁਭਾ" ਸੀ. ਦੇਖੋ ਅੰਗਰੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਬਸਿਸਟ ਅਤੇ ਵਿਸ੍ਵਾਮਿਤ੍ਰ....
ਸੰ. ਸੈਂਕੜੇ ਰਾਹ ਦੱਸਣ ਵਾਲਾ ਯਜੁਰਵੇਦ ਦਾ ਇੱਕ ਬ੍ਰਾਹਮਣ ਗ੍ਰੰਥ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....
ਸੰ. शपथ- ਸ਼ਪਥ. ਸੰਗ੍ਯਾ- ਕਸਮ. ਸੌਂਹ. ਸੁਗੰਦ. ਦੇਖੋ, ਸ਼ਪ ਧਾ. "ਕੂਰ ਸਪਤ ਕੋ ਦੋਸ ਨ ਮਾਨਾ." (ਗੁਪ੍ਰਸੂ) ੨. सप्त- ਸਪ੍ਤ. ਸੱਤ. ਸਾਤ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪) ੩. ਵਿ- ਸਪ੍ਤਮ. ਸ਼ੱਤਵਾਂ. ਸੱਤਵੇਂ. "ਸਪਤ ਪਾਤਾਲਿ ਬਸੰਤੌ." (ਸਵੈਯੇ ਮਃ ੧. ਕੇ) ੪. ਅਞਾਣ ਲਿਖਾਰੀ ਨੇ ੨੦੩ ਚਰਿਤ੍ਰ ਵਿੱਚ "ਸਹਸ" ਦੀ ਥਾਂ ਸਪਤ ਸ਼ਬਦ ਲਿਖ ਦਿੱਤਾ ਹੈ. ਯਥਾ- "ਸੋਰਹ ਸਪਤ ਕ੍ਰਿਸਨ ਤ੍ਰਿਯ ਬਰੀ." ਸਹੀ ਪਾਠ ਹੈ- "ਸੋਰਹ ਸਹਸ ਕ੍ਰਿਸਨ ਤ੍ਰਿਯ ਬਰੀ." ੫. ਸੰ. ਸ਼ਪ੍ਤ. ਵਿ- ਸਰਾਫਿਆ ਹੋਇਆ....
ਕਸ਼੍ਯ (ਸ਼ਰਾਬ) ਪੀਣ ਵਾਲਾ. ਦੇਖੋ, ਕੱਸਪ....
¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ....
ਗੋਤਮ ਵੰਸ਼ ਵਿੱਚ ਹੋਣ ਵਾਲਾ. ਗੋਤਮ ਨਾਲ ਹੈ ਜਿਸ ਦਾ ਸੰਬੰਧ. ਦੇਖੋ ਗੌਤਮ। ੨. ਮਹਾਤਮਾ ਬੁੱਧ, ਜਿਸ ਦੀ ਮਾਤਾ ਮਾਯਾਦੇਵੀ ਪੁਤ੍ਰ ਜਣਨ ਤੋਂ ਸੱਤਵੇਂ ਦਿਨ ਮਰ ਗਈ ਸੀ, ਇਸ ਲਈ ਬੁੱਧ ਨੂੰ ਮਤੇਈ ਗੋਤਮੀ ਨੇ ਪਾਲਿਆ, ਜਿਸ ਕਾਰਣ ਨਾਮ ਗੌਤਮ ਹੋਇਆ. ਦੇਖੋ, ਬੁਧ। ੩. ਦੇਖੋ, ਗੋਤਮ ੪....
ਵ੍ਰਿਹਸਪਤਿ ਦਾ ਪੁਤ੍ਰ ਇੱਕ ਰਿਖਿ, ਜਿਸ ਦਾ ਨਾਮ ਵਿਤੱਥ ਭੀ ਹੈ. ਮਹਾਭਾਰਤ ਅਤੇ ਵਿਸਨੁਪੁਰਾਣ ਵਿੱਚ ਲਿਖਿਆ ਹੈ, ਕਿ ਉਤਥ੍ਯ ਮੁਨੀ ਦੀ ਇਸਤ੍ਰੀ ਮਮਤਾ ਗਰਭਵਤੀ ਸੀ. ਇਸ ਹਾਲਤ ਵਿੱਚ ਵ੍ਰਿਹਸਪਤਿ ਨੇ ਮਮਤਾ ਨਾਲ ਭੋਗ ਕੀਤਾ. ਗਰਭ ਵਿੱਚ ਇਸਥਿੱਤ ਬੱਚੇ ਨੇ ਵ੍ਰਿਹਸਪਿਤ ਦਾ ਵੀਰਯ ਲੱਤ ਮਾਰਕੇ ਬਾਹਰ ਕੱਢ ਦਿੱਤਾ ਅਰ ਆਖਿਆ ਕਿ ਮੇਰੇ ਹੁੰਦੇ ਹੋਰ ਬੱਚੇ ਦੇ ਠਹਿਰਣ ਦਾ ਇੱਥੇ ਥਾਂ ਨਹੀਂ. ਵ੍ਰਿਹਸਪਤਿ ਨੇ ਗਰਭ ਵਿੱਚ ਇਸਥਿਤ ਬੱਚੇ ਨੂੰ ਸ਼੍ਰਾਪ ਦੇਕੇ ਅੰਨ੍ਹਾ ਕਰ ਦਿੱਤਾ, ਜਿਸ ਤੋਂ ਉਸ ਦਾ ਨਾਮ ਦੀਰਘਤਮਾ ਹੋਇਆ. ਵ੍ਰਿਹਸਪਤਿ ਨੇ ਮਮਤਾ ਨੂੰ ਆਖਿਆ ਕਿ ਮੇਰੇ ਵੀਰਯ ਤੋਂ ਦੂਜੀ ਵਾਰ ਪੈਦਾ ਹੋਏ ਬਾਲਕ ਨੂੰ ਤੂੰ ਭਰ (ਪਾਲਨ ਕਰ). ਇਸ ਲਈ ਨਾਉਂ ਭਰਦ੍ਵਾਜ ਹੋਇਆ.#ਭਰਦ੍ਵਾਜ ਕਈ ਵੇਦਮੰਤ੍ਰਾਂ ਦਾ ਕਰਤਾ ਹੋਇਆ ਹੈ. ਰਾਮਚੰਦ੍ਰ ਜੀ ਦੇ ਸਮੇਂ ਇਹ ਪ੍ਰਯਾਗ ਵਿੱਚ ਰਹਿਂਦਾ ਸੀ. ਭਾਰਦ੍ਵਾਜ ਗੋਤ੍ਰ ਇਸੇ ਤੋਂ ਚੱਲਿਆ ਹੈ. ਪਾਂਡਵਾਂ ਨੂੰ ਸ਼ਸਤ੍ਰਵਿਦ੍ਯਾ ਸਿਖਾਉਣ ਵਾਲਾ ਦ੍ਰੋਣ, ਇਸੇ ਭਰਦ੍ਵਾਜ ਦਾ ਪੁਤ੍ਰ ਸੀ ਦੇਖੋ, ਉਤੱਥ....
ਸਿਲਸਿਲੇ ਵਾਰ. ਦੇਖੋ, ਯਥਾਸੰਖ੍ਯ....
ਸੰ. ਸੰਗ੍ਯਾ- ਪ੍ਰਿਥਿਵੀ। ੨. ਦੱਛ (ਦਕ੍ਸ਼੍) ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੇਵਤੇ ਜਨਮੇ. "ਦਿਤਿ ਅਦਿਤਿ ਏ ਰਿਖਿ ਬਰੀ ਬਨਾਇ." (ਵਿਚਿਤ੍ਰ) ੩. ਮਾਤਾ. ਮਾਂ। ੪. ਖਾਜਾਣ ਵਾਲੀ. ਭਾਵ- ਮੌਤ....
ਸੰ. अरून्धती. ਸੰਗ੍ਯਾ- ਕਰਦਮ ਮੁਨਿ ਦੀ ਕੰਨ੍ਯਾ ਅਤੇ ਵਸਿਸ੍ਠ ਮੁਨਿ ਦੀ ਇਸਤ੍ਰੀ। ੨. ਇੱਕ ਛੋਟੇ ਆਕਾਰ ਦਾ ਤਾਰਾ, ਜੋ ਸੱਤ ਰਿਖੀਆਂ ਪਾਸ ਦਿਖਾਈ ਦਿੰਦਾ ਹੈ. ਪੁਰਾਣਾਂ ਦਾ ਖਿਆਲ ਹੈ ਕਿ ਜਿਸ ਨੂੰ ਅਰੁੰਧਤੀ ਤਾਰਾ ਨਜਰ ਨਾ ਆਵੇ, ਉਸ ਦੀ ਚਾਲੀ ਦਿਨਾਂ ਵਿੱਚ ਮੌਤ ਹੋ ਜਾਂਦੀ ਹੈ। ੩. ਜੀਭ ਦੀ ਨੋਕ....
ਸੰ. ਸੰਗ੍ਯਾ- ਹਿਮਾਲਯ ਦੀ ਇਸਤ੍ਰੀ. ਗੰਗਾ ਅਤੇ ਸਤੀ ਦੀ ਮਾਤਾ. ਮੇਨਾ। ੨. ਸ੍ਵਰਗ ਦੀ ਇੱਕ ਅਪਸਰਾ. ਦੇਖੋ, ਸਕੁੰਤਲਾ ਅਤੇ ਹੀਰ। ੩. ਰਿਗਵੇਦ ਅਨੁਸਾਰ ਵ੍ਰਿਸਨਾਸ਼੍ਟ ਦੀ ਪੁਤ੍ਰੀ. ਜਿਸ ਨਾਲ ਇੰਦ੍ਰ ਦਾ ਪ੍ਰੇਮ ਸੀ....
ਦੇਖੋ, ਅਹਲਿਆ ਅਤੇ ਗੌਤਮ ੪....
ਸੰ. ਸੰਗ੍ਯਾ- ਰੇਣੁ. ਧੂਲਿ. "ਸਾਧੂ ਕੀ ਹੋਹੁ ਰੇਣੁਕਾ." (ਸ੍ਰੀ ਮਃ ੫) "ਸੰਤ ਜਨਾ ਕੀ ਰੇਣੁਕਾ, ਲੈ ਮਾਥੇ ਲਾਵਉ." (ਬਿਲਾ ਮਃ ੫) ੨. ਪ੍ਰਿਥਿਵੀ। ੩. ਰੇਣ੍ਵ (ਪ੍ਰਸੇਨਜਿਤ) ਦੀ ਪੁਤ੍ਰੀ. ਜਮਦਗਨਿ ਦੀ ਵਹੁਟੀ ਅਤੇ ਪਰਸ਼ੁਰਾਮ ਦੀ ਮਾਤਾ. ਇੱਕ ਵਾਰ ਰਾਜਾ ਚਿਤ੍ਰਰਥ ਦਾ ਨਦੀ ਕਿਨਾਰੇ ਭੋਗ ਵਿਲਾਸ ਦੇਖਕੇ ਰੇਣੁਕਾ ਦਾ ਮਨ ਵਿਕਾਰੀ ਹੋਗਿਆ, ਇਸ ਪੁਰ ਜਮਦਗਨਿ ਨੇ ਆਪਣੇ ਪੁਤ੍ਰਾਂ ਨੂੰ ਹੁਕਮ ਦਿੱਤਾ ਕਿ ਰੇਣੁਕਾ ਦਾ ਸਿਰ ਵੱਢ ਦਿਓ. ਹੋਰ ਪੁਤ੍ਰਾਂ ਨੇ ਤਾਮੀਲ ਕਰਨ ਤੋਂ ਨਾਂਹ ਕੀਤੀ, ਪਰ ਪਰਸ਼ੁਰਾਮ ਨੇ ਮਾਂ ਦਾ ਸਿਰ ਵੱਢ ਦਿੱਤਾ. ਇਸ ਪੁਰ ਪਿਤਾ ਨੇ ਪੁਤ੍ਰ ਨੂੰ ਪ੍ਰਸੰਨ ਹੋਕੇ ਆਖਿਆ ਕਿ ਵਰ ਮੰਗ. ਪਰਸ਼ੁਰਾਮ ਨੇ ਮਾਤਾ ਰੇਣੁਕਾ ਲਈ ਫੇਰ ਜੀਵਨ ਦਾ ਵਰ ਮੰਗਿਆ, ਜੋ ਜਮਦਗਨਿ ਨੇ ਦਿੱਤਾ. "ਭਯੋ ਰੇਣੁਕਾ ਤੇ ਕਵਾਚੀ ਕੁਠਾਰੀ." (ਪਰਸਰਾਮਾਵ) ਦੇਖੋ, ਜਮਦਗਨਿ ਅਤੇ ਪਰਸੁਰਾਮ।#੪. ਨਾਹਨ (ਸਰਮੌਰ) ਰਾਜ ਦੀ ਇੱਕ ਤਸੀਲ, ਜੋ ਰਾਜਧਾਨੀ ਨਾਹਨ ਤੋਂ ਸੋਲਾਂ ਮੀਲ ਉੱਤਰ ਹੈ. ਇੱਥੇ ਰੇਣੁਕਾ ਦੇ ਨਾਮ ਦੀ ਇੱਕ ਝੀਲ ਹੈ, ਜਿਸ ਦੇ ਪਾਸ ਹੀ ਪਰਸ਼ੁਰਾਮ ਅਤੇ ਜਮਦਗਨਿ ਰਿਖੀ ਦਾ ਅਸਥਾਨ ਦੱਸਿਆ ਜਾਂਦਾ ਹੈ. ਇਸ ਥਾਂ ਕੱਤਕ ਸੁਦੀ ੧੧. (ਦੋਵੇਥਾੱਨ) ਨੂੰ ਭਾਰੀ ਮੇਲਾ ਜੁੜਦਾ ਹੈ, ਦੂਰ ਦੂਰ ਤੋਂ ਯਾਤ੍ਰੀ ਰੇਣੁਕਾ ਤੀਰਥ ਤੇ ਆਉਂਦੇ ਹਨ. ਮੰਦਿਰ ਅਤੇ ਮੇਲੇ ਦਾ ਪ੍ਰਬੰਧ ਰਿਆਸਤ ਦੇ ਹੱਥ ਹੈ.#ਭਾਵੇਂ ਜਮਦਗਨਿ ਰਿਖਿ ਦਾ ਆਸ਼੍ਰਮ ਯੂ. ਪੀ. ਦੇ ਗ਼ਾਜ਼ੀਪੁਰ ਜ਼ਿਲੇ ਵਿੱਚ "ਜ਼ਮਾਨੀਆ" ਹੈ, ਜੋ "ਜਮਦਗਨੀਯ" ਤੋਂ ਵਿਗੜਕੇ ਬਣ ਗਿਆ ਹੈ. ਨਿਵਾਸ ਉੱਥੇ ਹੀ ਆਪਣੇ ਪਤੀ ਪਾਸ ਸਾਰੀ ਅਵਸਥਾ ਰਿਹਾ ਹੈ, ਪਰ ਪਦਮਪੁਰਾਣ ਵਿੱਚ ਰੇਣੁਕਾ ਦੇ ਨਾਮ ਤੋਂ ਸੱਤ ਪਵਿਤ੍ਰ ਤੀਰਥ ਲਿਖੇ ਹਨ, ਜਿਨ੍ਹਾਂ ਅੰਦਰ ਨਾਹਨ ਰਾਜ ਵਾਲੇ ਰੇਣੁਕਾਤੀਰਥ ਦਾ ਭੀ ਜ਼ਿਕਰ ਹੈ। ੫. ਪਿੱਤਪਾਪੜਾ। ੬. ਸੰਭਾਲੂ....
ਸੰ. घृताची ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਇੱਕ ਅਪਸਰਾ, ਜੋ ਬਹੁਤ ਸੁੰਦਰ ਲਿਖੀ ਹੈ. ਇਸ ਨੂੰ ਦੇਖਕੇ ਵ੍ਯਾਸ ਜੀ ਦਾ ਵੀਰਯ ਪਾਤ ਹੋਇਆ ਸੀ, ਜਿਸ ਤੋਂ ਸ਼ੁਕਦੇਵ ਜਨਮਿਆ. ਚ੍ਯਵਨ ਰਿਖੀ ਦੇ ਪੁਤ੍ਰ ਪ੍ਰਮਿਤਿ ਨੇ ਇਸ ਦੇ ਗਰਭ ਤੋਂ ਰੁਰੁ ਨਾਮਾ ਪੁਤ੍ਰ ਪੈਦਾ ਕੀਤਾ ਸੀ. ਕਨੌਜ ਦੇ ਰਾਜਾ ਕੁਸ਼ਨਾਭ ਨੇ ਘ੍ਰਿਤਾਚੀ ਦੇ ਉਦਰ ਤੋਂ ਸੌ ਕੰਨ੍ਯਾ ਉਤਪੰਨ ਕੀਤੀਆਂ ਸਨ. ਦੇਖੋ, ਕਨੌਜ. ਭਰਦ੍ਵਾਜ ਜੀ ਭੀ ਇਸ ਅਪਸਰਾ ਪੁਰ ਮੋਹਿਤ ਹੋ ਗਏ ਸਨ, ਜਿਸ ਤੋਂ ਉਨ੍ਹਾਂ ਦਾ ਵੀਰਯ ਡਿਗ ਪਿਆ ਅਤੇ ਉਹ ਵੀਰਯ ਦ੍ਰੋਣਿ (ਡੋਨੀ) ਵਿੱਚ ਰੱਖਣ ਤੋਂ ਦ੍ਰੋਣਾਚਾਰਯ ਜਨਮਿਆ. "ਬ੍ਰਿਖਭਾਨੁਸੁਤਾ ਕੀ ਬਰਾਬਰ ਮੂਰਤਿ ਸ਼੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ." (ਕ੍ਰਿਸਨਾਵ) "ਸਿੰਧੁਸੁਤਾ ਰੁ ਘ੍ਰਿਤਾਚੀ ਤ੍ਰਿਯਾ." (ਕ੍ਰਿਸਨਾਵ) ਸਮੁੰਦਰ ਦੀ ਬੇਟੀ ਲੱਛਮੀ ਅਤੇ ਘ੍ਰਿਤਾਚੀ। ੨. ਹਵਨ ਵਿੱਚ ਘੀ ਟਪਕਾਉਣ ਦੀ ਕੜਛੀ। ੩. ਨਿਘੁੰਟ ਵਿੱਚ ਰਾਤ (ਰਾਤ੍ਰੀ) ਦਾ ਨਾਉਂ ਘ੍ਰਿਤਾਚੀ ਹੈ। ੪. ਉਹ ਰਾਤ ਜਿਸ ਵਿੱਚ ਤ੍ਰੇਲ ਪਵੇ. ਭਿੰਨੀ ਰੈਣਿ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ऋषि. ਸੰਗ੍ਯਾ- ਪਰਮਪਦ ਨੂੰ ਪਹੁਚਿਆ ਹੋਇਆ ਪੁਰਖ. ਕਰਨੀ ਵਾਲਾ ਸਾਧੂ. ਮੁਨਿ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਰਿਖੀਆਂ ਦੇ ਸੱਤ ਭੇਦ ਥਾਪੇ ਹਨ.#(ੳ) ਸ਼੍ਰੁਤਿਰ੍ਸ. ਵੇਦਮੰਤ੍ਰਾਂ ਦਾ ਕਰਤਾ ਰਿਖਿ.#(ਅ) ਕਾਂਡਿਰ੍ਸ. ਜੋ ਵੇਦ ਦਾ ਕੋਈ ਖ਼ਾਸ ਕਾਂਡ ਸਿਖਾਉਂਦਾ ਹੈ.#(ੲ) ਪਰਮਿਰ੍ਸ. ਜੋ ਵਿਰਕ੍ਤਦਸ਼ਾ ਵਿੱਚ ਰਹਿਕੇ ਥਾਂ ਥਾਂ ਫਿਰ ਕੇ ਵੇਦ ਦਾ ਉਪਦੇਸ਼ ਕਰਦਾ ਹੈ.#(ਸ) ਰਾਜਿਰ੍ਸ. ਜੋ ਰਾਜ ਕਾਜ ਕਰਦਾ ਹੋਇਆ ਭੀ ਇੰਦ੍ਰੀਆਂ ਨੂੰ ਕਾਬੂ ਰਖਦਾ ਹੈ.#(ਹ) ਬ੍ਰਹਮ੍ਰ੍ਸ. ਆਤਮਤਤ੍ਵਵੇਤਾ. ਬ੍ਰਹਮਗ੍ਯਾਨੀ.#(ਕ) ਦੇਵਿਰ੍ਸ. ਦੇਵਯੋਨਿ ਵਿੱਚੋਂ ਜਿਸ ਨੇ ਰਿਸਿਪਦ ਪਾਇਆ ਹੈ.#(ਖ) ਮਹਿਰ੍ਸ. ਜੋ ਵੇਦ ਦਾ ਪੂਰਣ ਪ੍ਰਚਾਰਕ ਅਤੇ ਧਰਮਸ਼ਾਸਤ੍ਰ ਦੇ ਬਣਾਉਣ ਵਾਲਾ ਤਥਾ ਕਰਮਕਾਂਡ ਦੀ ਵਿਧਿ ਦਸਦਾ ਹੈ ੨. ਦੇਖੋ, ਸਪਤਰਿਖੀ। ੩. ਸੰ. ऋक्ष. ਰਿਕ੍ਸ਼੍. ਨਛਤ੍ਰ. "ਸਸਿ ਰਿਖਿ ਨਿਸਿ ਸੂਰ." (ਸਵੈਯੇ ਮਃ ੪. ਕੇ) ਚੰਦ ਤਾਰੇ ਰਾਤ ਸੂਰਜ....