sapatadhalaसपतदल
ਸੰਗ੍ਯਾ- ਸਪ੍ਤ ਪਰਣ (ਸਤ ਪੁੜਾ) ਨਾਮਕ ਬਿਰਛ, ਜਿਸ ਦੇ ਪੱਤੇ ਵਿਆਹ ਸਮੇਂ ਸੁਹਾਗਪਿਟਾਰੀ ਵਿੱਚ ਹਿੰਦੂ ਪਾਉਂਦੇ ਹਨ. L. Alstonia Scholaris. "ਸਪਤਦਲ ਸਿੰਦੁਕ ਹੈ." (ਗੁਪ੍ਰਸੂ)
संग्या- सप्त परण (सत पुड़ा) नामक बिरछ, जिस दे पॱते विआह समें सुहागपिटारी विॱच हिंदू पाउंदे हन. L. Alstonia Scholaris. "सपतदल सिंदुक है." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਤ, ਸੱਤ ਅਤੇ ਸਪਤ....
ਸੰ. परण ਧਾ- ਹਰਾ ਹੋਣਾ। ੨. ਸੰਗ੍ਯਾ- ਪੱਤਾ। ੩. ਪਾਨ। ੪. ਪੰਖ. ਖੰਭ। ੫. ਦੇਖੋ, ਪ੍ਰਣ। ੬. ਦੇਖੋ, ਪਰਨ ੨....
ਸੰਗ੍ਯਾ- ਪੁਟ. ਆਵਰਣ. ਪੜਦਾ. ਕਾਗਜ ਪੱਤਾ ਆਦਿ ਲਪੇਟਕੇ ਸੰਪੁਟ ਆਕਾਰ ਕੀਤਾ ਹੋਇਆ। ੨. ਮ੍ਰਿਦੰਗ ਤਬਲੇ ਦਾ ਚਰਮਪੁਟ। ੩. ਪਸ਼ੂ ਦੀ ਪਿੱਠ ਪੁਰ ਆਰ ਦੀ ਚੋਭ ਨਾਲ ਹੋਇਆ ਗੋਲ ਚਿੰਨ੍ਹ....
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਦੇਖੋ, ਬਿਰਖ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਵਿਵਾਹ....
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਸੰਗ੍ਯਾ- ਸਪ੍ਤ ਪਰਣ (ਸਤ ਪੁੜਾ) ਨਾਮਕ ਬਿਰਛ, ਜਿਸ ਦੇ ਪੱਤੇ ਵਿਆਹ ਸਮੇਂ ਸੁਹਾਗਪਿਟਾਰੀ ਵਿੱਚ ਹਿੰਦੂ ਪਾਉਂਦੇ ਹਨ. L. Alstonia Scholaris. "ਸਪਤਦਲ ਸਿੰਦੁਕ ਹੈ." (ਗੁਪ੍ਰਸੂ)...
ਸੰ. सिन्दुक ਸੰਗ੍ਯਾ- ਸਿੰਦੁਵਾਰ (ਅਥਵਾ ਸਿੰਧੁਵਾਰ) ਬਿਰਛ, ਜਿਸ ਦੇ ਫੁੱਲ ਸਿੱਪੀ ਦੀ ਸ਼ਕਲ ਦੇ ਹੁੰਦੇ ਹਨ. ਇਨ੍ਹਾਂ ਦੇ ਖਾਣ ਨਾਲ ਹਾਥੀ ਦਾ ਮਦ ਉਤਰ ਜਾਂਦਾ ਹੈ. L. Vitex Hegundo. "ਸਿੰਦੁਕ ਤਿੰਦੁਕ ਮਧੁਰ ਤਮਾਲ." (ਗੁਪ੍ਰਸੂ)...