sapādhhāसपाधा
ਸੰਗ੍ਯਾ- ਸਪੈਲਾ. ਸਰਪ ਧਾਰਨ ਵਾਲਾ. ੨. ਦੇਖੋ, ਸਪਰਧਾ.
संग्या- सपैला. सरप धारन वाला. २. देखो, सपरधा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੱਪ ਰੱਖਣ ਵਾਲਾ. ਸੱਪ ਪਾਲਣ ਵਾਲਾ. "ਇੱਕ ਦ੍ਯੋਸ ਬਿਖੈ ਇਕ ਆਇ ਸਪੈਲਾ." (ਗੁਪ੍ਰਸੂ) ਲਾ ਪ੍ਰਤ੍ਯਯ ਅੰਤ ਲਗਣ ਤੋਂ ਵਾਨ (ਵਾਲਾ) ਅਰਥ ਹੋ ਜਾਂਦਾ ਹੈ. ਜਿਵੇਂ- ਗੁਸੈਲਾ. ਕਟੈਲਾ....
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. स्पर्धा. ਸ੍ਪਰ੍ਧਾ. ਸੰਗ੍ਯਾ- ਈਰਖਾ. ਜਲਨ. ਹਸਦ. ਦਾਹ. ਦੇਖੋ, ਸਪਰਧ ਧਾ. " ਜੋ ਸਮ ਹੋਇ ਸਪਰਧਾ ਕਰਹੀਂ" (ਨਾਪ੍ਰ)...