sapandhaसपंद
ਸੰ. स्पन्द. ਧਾ- ਕੰਬਣਾ. ਥਰਥਰਾਉਣਾ. ਜਾਣਾ। ੨. ਸੰਗ੍ਯਾ- ਕੰਬਣ ਦੀ ਕ੍ਰਿਆ। ੩. ਵੇਗ. ਚਾਲ. "ਸਪੰਦ ਮਯ ਪ੍ਰਭੰਜਨੇ ਜਲੇ ਦ੍ਰਵੰਤ ਰੂਪ ਹੋਂ." (ਨਾਪ੍ਰ) ਪ੍ਰਭੰਜਨ (ਪੌਣ) ਵਿੱਚ ਵੇਗ ਰੂਪ.
सं. स्पन्द. धा- कंबणा. थरथराउणा. जाणा। २. संग्या- कंबण दी क्रिआ। ३. वेग. चाल. "सपंद मय प्रभंजने जले द्रवंत रूप हों." (नाप्र) प्रभंजन (पौण) विॱच वेग रूप.
ਦੇਖੋ, ਕੰਪ- ਕੰਪਨ. "ਤਿਸੁ ਕੰਬਹਿ ਪਾਪੈ." (ਵਾਰ ਮਾਰੂ ੨. ਮਃ ੫)...
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕ੍ਰਿਯਾ. "ਸਗਲ ਕ੍ਰਿਆ ਮਹਿ ਊਤਮੁ ਕਿਰਿਆ." (ਸੁਖਮਨੀ)...
ਪ੍ਰਵਾਹ. ਵਹਾਉ। ੨. ਤੇਜ਼ ਚਾਲ। ੩. ਜ਼ੋਰ. ਦੇਖੋ, ਬੇਗ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰ. स्पन्द. ਧਾ- ਕੰਬਣਾ. ਥਰਥਰਾਉਣਾ. ਜਾਣਾ। ੨. ਸੰਗ੍ਯਾ- ਕੰਬਣ ਦੀ ਕ੍ਰਿਆ। ੩. ਵੇਗ. ਚਾਲ. "ਸਪੰਦ ਮਯ ਪ੍ਰਭੰਜਨੇ ਜਲੇ ਦ੍ਰਵੰਤ ਰੂਪ ਹੋਂ." (ਨਾਪ੍ਰ) ਪ੍ਰਭੰਜਨ (ਪੌਣ) ਵਿੱਚ ਵੇਗ ਰੂਪ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਹੋਵੇਂ ਭਵੰਤੁ। ੨. ਅਹੰ. ਮੈ. ਹੌਂ। ੩. ਹਾਂ. ਹੂੰ. "ਮੈ ਜੀ ਨਾਮਾ ਹੋਂ ਜੀ." (ਧਨਾ ਨਾਮਦੇਵ)...
ਸੰ. प्रभञ्जन. ਸੰਗ੍ਯਾ- ਚੰਗੀ ਤਰਾਂ ਤੋੜਨ ਦੀ ਕ੍ਰਿਯਾ। ੨. ਪ੍ਰਚੰਡ ਹਨੇਰੀ। ੩. (ਵਾਯੁ). ਹਵਾ. ਜੋ ਬਿਰਛਾਂ ਨੂੰ ਤੋੜਦੀ ਹੈ....
ਦੇਖੋ, ਪਉਣ....