saphalamūratiसफलमूरति
ਜਿਸ ਦੀ ਮੂਰਤੀ ਫਲ ਸਹਿਤ ਹੈ. ਜਿਸ ਦੀ ਦੇਹ ਫਲ ਦੇਣ ਵਾਲੀ ਹੈ. ੨. ਜਿਸਦੀ ਹੋਂਦ ਲਾਭਦਾਇਕ ਹੈ. "ਆਰਾਧ ਸ੍ਰੀਧਰ ਸਫਲਮੂਰਤਿ." (ਗੂਜ ਮਃ ੫)
जिस दी मूरती फल सहित है. जिस दी देह फल देण वाली है. २. जिसदी होंद लाभदाइक है. "आराध स्रीधर सफलमूरति." (गूज मः ५)
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਅਸ੍ਤਿਤ੍ਵ. ਹੋਨਾਪਨ. ਭਾਵ. ਸੱਤਾ। ੨. ਮੌਜੂਦਗੀ....
ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ....
ਦੇਖੋ, ਆਰਾਧਨ ਅਤੇ ਆਰਾਧ੍ਯ....
ਸੰ. श्रीधर ਵਿ- ਸ਼੍ਰੀ ਲੱਛਮੀ) ਦੇ ਧਾਰਨ ਵਾਲਾ. ਦੌਲਤਮੰਦ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਜੋ ਸਾਰੀ ਮਾਇਆ ਦਾ ਪਤੀ ਹੈ. "ਸ੍ਰੀਧਰ ਪਾਏ ਮੰਗਲ ਗਾਏ." (ਸ੍ਰੀ ਛੰਤ ਮਃ ੫) ਦੇਖੋ, ਸ੍ਰੀਪਤਿ ਸ਼ਬਦ। ੩. ਵਿਸਨੁ....
ਜਿਸ ਦੀ ਮੂਰਤੀ ਫਲ ਸਹਿਤ ਹੈ. ਜਿਸ ਦੀ ਦੇਹ ਫਲ ਦੇਣ ਵਾਲੀ ਹੈ. ੨. ਜਿਸਦੀ ਹੋਂਦ ਲਾਭਦਾਇਕ ਹੈ. "ਆਰਾਧ ਸ੍ਰੀਧਰ ਸਫਲਮੂਰਤਿ." (ਗੂਜ ਮਃ ੫)...