saphājangaसफाजंग
ਖ਼ਾ. ਸੰਗ੍ਯਾ- ਕੁਹਾੜਾ. ਟੱਕੂਆ. ਪਰਸ਼ੁ। ੨. ਦੇਖੋ, ਸਫਜੰਗ.
ख़ा. संग्या- कुहाड़ा. टॱकूआ. परशु। २. देखो, सफजंग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੁਠਾਰ. ਕੁਠਾਰੀ ਦੇਖੋ, ਕੁਠਾਰ....
ਦੇਖੋ, ਪਰਸ ਅਤੇ ਪਰਸਨਿ। ੨. ਸੰ. ਪਰਸ਼ੁ ਅਥਵਾ ਪਸ਼ੁ. ਸੰਗ੍ਯਾ- ਕੁਹਾੜਾ. ਕੁਠਾਰ. "ਪਰਸੁ ਅਡੋਲੰ ਹਥਨਾਲੰ." (ਰਾਮਾਵ) "ਤੁਮ ਪੱਟਿਸ ਪਾਸੀ ਪਰਸੁ ਪਰਮ ਸਿੱਧਿ ਕੀ ਖਾਨ." (ਸਨਾਮਾ) ੩. ਸੰ. ਪ੍ਰੇਯਸ੍. ਵਿ- ਬਹੁਤ ਪਿਆਰਾ. "ਨਾਮੁ ਪਰਸੁ ਜਿਨਿ ਪਾਇਓ." (ਸਵੈਯੇ ਮਃ ੨. ਕੇ) ੪. ਸ੍ਪਰ੍ਸ਼ਮਣਿ. ਪਾਰਸ ਪਾਰਸੁ ਭੇਟਿ ਪਰਸੁ ਕਰ੍ਯਉ." (ਸਵੈਯੇ ਮਃ ੪. ਕੇ) ਸਤਿਗੁਰੁ ਪਾਰਸ ਨੇ ਛੁਹਕੇ ਪਾਰਸ ਹੀ ਕਰ ਦਿੱਤਾ।...
ਫ਼ਾ. [صف جنگ] ਸਫ਼ਜੰਗ. ਸੰਗ੍ਯਾ- ਯੋਧਿਆਂ ਦੀ ਕਤਾਰ. ਸੈਨਾ ਦੀ ਸਤਰ. "ਸਫਾਜੰਗ ਮੇ ਤੁਰੇ ਨਚਾਏ." (ਚਰਿਤ੍ਰ ੫੨) ੨. ਦੇਖੋ, ਸਫਾਜੰਗ....