sabadh shakatiसबद शकति
ਸ਼ਬ੍ਦ ਦੀ ਉਹ ਸਾਮਰਥ੍ਯ, ਜਿਸਤੋਂ ਅਰਥ ਭਾਨ ਹੁੰਦਾ ਹੈ. ਦੇਖੋ, ਵ੍ਰਿੱਤਿ ੪.
शब्द दी उह सामरथ्य, जिसतों अरथ भान हुंदा है. देखो, व्रिॱति४.
ਸੰ. सामर्थ्य ਸੰਗ੍ਯਾ- ਬਲ. ਤਾਕਤ. ਸ਼ਕਤਿ। ੨. ਯੋਗ੍ਯਤਾ. ਲਿਆਕਤ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਪ੍ਰਕਾਸ਼. "ਭਾਨ ਹੋਤ ਜਗ ਜਾਸ ਤੇ." (ਗੁਪ੍ਰਸੂ) ੨. ਜਾਹਿਰ ਹੋਣਾ. ਪ੍ਰਤੀਤ ਹੋਣਾ। ੩. ਗ੍ਯਾਨ। ੪. ਦੇਖੋ, ਭਾਨੁ. "ਤਮ ਅਨਾਦਿ ਕਹਿਂ ਭਾਨ." (ਗੁਪ੍ਰਸੂ) ੫. ਸਿੰਧੀ. ਅਭਿਮਾਨ. ਗਰਬ। ੬. ਘਰ. ਮਕਾਨ। ੭. ਦੇਖੋ, ਭਾਨਨਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
वृत्ति्. ਸੰਗ੍ਯਾ- ਉਪਜੀਵਿਕਾ. ਰੋਜ਼ੀ। ੨. ਅੰਤਹਕਰਣ ਦੀ ਲਹਰ. ਮਨ ਦਾ ਤਰੰਗ। ੩. ਧਿਆਨ. ਸੁਰਤਿ। ੪. ਅਰਥ ਅਤੇ ਪਦ ਦਾ ਸੰਬੰਧ. ਵਿਦ੍ਵਾਨਾਂ ਨੇ ਇਸ ਦੇ ਤਿੰਨ ਭੇਦ ਕਲਪੇ ਹਨ- ਸ਼ਕਤਿ, ਲੱਛਣ (ਲਕ੍ਸ਼੍ਣਾ) ਅਤੇ ਵ੍ਯੰਜਨਾ.#ਸ਼ਕਤਿ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਸੁਣਦੇ ਹੀ ਅਰਥ ਦਾ ਬੋਧ ਹੋਵੇ, ਜੈਸੇ ਘੋੜਾ ਸ਼ਬਦ ਸੁਣਨ ਸਾਰ ਤਰੰਗ ਦਾ ਘ੍ਯਾਨ ਹੁੰਦਾ ਹੈ।#ਲੱਛਣਾਂ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਦੇ ਅਰਥ ਤੋਂ ਭਿੰਨ ਹੋਰ ਕਲਪਨਾ ਕਰਨੀ ਪਵੇ, ਜਿਸ ਤੋਂ ਲਕ੍ਸ਼੍ਯ ਅਰਥ ਜਾਣਿਆ ਜਾਵੇ, ਜਿਵੇਂ ਕੋਈ ਕਹੇ ਕਿ ਮੈਂ ਸਮੁੰਦਰ ਵਿੱਚ ਰਹਿਁਦਾ ਹਾਂ. ਇਸ ਦਾ ਲਕ੍ਸ਼੍ਯ ਅਰਥ ਇਹ ਹੈ ਕਿ ਸਮੁੰਦਰ ਦੇ ਜਲ ਨਾਲ ਘਿਰੇ ਟਾਪੂ ਅੰਦਰ, ਅਥਵਾ ਜਹਾਜ ਵਿੱਚ ਵਸਦਾ ਹਾਂ ਸਮੁੰਦਰ ਵਿੱਚ ਕੇਵਲ ਜਲਜੀਵ ਹੀ ਰਹਿ ਸਕਦੇ ਹਨ.#ਵ੍ਯੰਜਨਾ ਸ਼ਕਤਿ ਉਹ ਹੈ, ਜੋ ਵ੍ਯੰਗ੍ਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਕਿਸੇ ਨੇ ਆਖਿਆ ਕਿ ਤੇਰੇ ਚੇਹਰੇ ਤੋਂ ਮੂਰਖਤਾ ਭਾਸਦੀ ਹੈ. ਸੁਣਨ ਵਾਲੇ ਨੇ ਉੱਤਰ ਦਿੱਤਾ ਕਿ ਮੇਰਾ ਮੁਖ ਨਹੀਂ ਮਾਨੋ ਦਰਪਨ ਹੈ.#ਇਸ ਥਾਂ ਵ੍ਯੰਜਨਾ ਦ੍ਵਾਰਾ ਇਹ ਪ੍ਰਗਟ ਕੀਤਾ ਕਿ ਮੇਰੇ ਮੁਖ ਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਨਜਰ ਆ ਰਹੀ ਹੈ।#੫. ਕਾਵ੍ਯਰਚਨਾ ਦਾ ਪ੍ਰਕਾਰ. ਕੇਸ਼ਵਦਾਸ ਨੇ ਰਚਨਾਵ੍ਰਿੱਤਿ ਚਾਰ ਪ੍ਰਕਾਰ ਦੀ ਮੰਨੀ ਹੈ-#"ਪ੍ਰਥਮ ਕੌਸ਼ਿਕੀ ਭਾਰਤੀ ਆਰਭਟੀ ਮਨਿਭਾਤਿ। ਕਹਿ ਕੇਸ਼ਵ ਸ਼ੁਭ ਸਾਤ੍ਹਿਕੀ ਚਤੁਰ ਚਤੁਰ ਵਿਧਿ ਜਾਤਿ ॥" (ਰਸਿਕਪ੍ਰਿਯਾ)#(ੳ) ਜਿਸ ਰਚਨਾ ਵਿੱਚ ਸ਼੍ਰਿੰਗਾਰ, ਹਾਸ੍ਯ ਅਤੇ ਕਰੁਣਾ ਰਸ ਦਾ ਵਰਣਨ ਹੋਵੇ ਅਤੇ ਰਚਨਾ ਸਿੱਧੀ ਤਥਾ ਸੁੰਦਰ ਹੋਵੇ, ਇਹ ਕੌਸ਼ਿਕੀ ਹੈ.#(ਅ) ਜਿਸ ਵਿੱਚ ਵੀਰ ਅਦਭੁਤ ਅਤੇ ਹਾਸ੍ਯ ਰਸ ਹੋਵੇ ਤਥਾ ਉੱਤਮ ਰੀਤਿ ਨਾਲ ਅਰਥ ਵਰਣਨ ਕਰੀਏ, ਸੋ ਭਾਰਤੀ ਹੈ.#(ੲ) ਜਿਸ ਰਚਨਾ ਵਿੱਚ ਰੌਦ੍ਰ ਭਯਾਨਕ ਅਤੇ ਬੀਭਤਸ ਰਸ ਦਾ ਵਰਣਨ ਅਤੇ ਪਦ ਵਿੱਚ ਯਮਕ ਹੋਵੇ, ਉਹ ਆਰਭਟੀ ਹੈ.#(ਸ) ਜਿਸ ਵਿੱਚ ਅਦਭੁਤ ਵੀਰ ਅਤੇ ਸਿੰਗਾਰ ਰਸ ਦਾ ਸਮਾਨ ਭਾਵ ਕਰਕੇ ਵਰਣਨ ਹੋਵੇ, ਉਹ ਸਾਤ੍ਹਿਕੀ ਹੈ। ੬. ਛੰਦ ਦੇ ਚਰਣ ਦਾ ਵਿਸ਼੍ਰਾਮ। ੭. ਗ੍ਰੰਥ ਦੇ ਹਾਸ਼ੀਏ ਪੁਰ ਲਿਖਿਆ ਹੋਇਆ ਅਰਥ. ਟਿਪੱਣੀ....