sabadhabhēdhiसबदभेदि
ਵਿ- ਗੁਰੁਉਪਦੇਸ਼ ਦਾ ਭੇਦ (ਮਰਮ) ਜਾਣਨ ਵਾਲਾ. "ਸਬਦਭੇਦਿ ਕੋਈ ਮਹਲੁ ਪਾਏ." (ਮਾਝ ਅਃ ਮਃ ੩) ੨. ਸ਼ਬਦ ਦਾ ਭੇਦ ਜਾਣਨ ਤੋਂ. ਗੁਰੁਬਾਣੀ ਦਾ ਸਿੱਧਾਂਤ ਸਮਝਣ ਕਰਕੇ. "ਸਬਦਭੇਦਿ ਸੁਖ ਹੋਇ." (ਸ੍ਰੀ ਅਃ ਮਃ ੧) ੩. ਦੇਖੋ, ਸਬਦਭੇਦੀ.
वि- गुरुउपदेश दा भेद (मरम) जाणन वाला. "सबदभेदि कोई महलु पाए." (माझ अः मः ३) २. शबद दा भेद जाणन तों. गुरुबाणी दा सिॱधांत समझण करके. "सबदभेदि सुख होइ." (स्री अः मः १) ३. देखो, सबदभेदी.
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. मर्मन्. ਸੰਗ੍ਯਾ- ਜੀਵਨ ਅਸਥਾਨ ਜੀਵਨ ਦੀ ਜਗਾਹਿ। ੨. ਸ਼ਰੀਰ ਦੇ ਜੋੜਾਂ ਦੀ ਥਾਂ। ੩. ਦਿਲ ਦਿਮਾਗ਼ ਆਦਿ ਪ੍ਰਧਾਨ ਅੰਗ.¹ "ਭੇਦ ਚਲੇ ਮਰਮਸਥਲ ਕੋ ਸਰ." (ਰਾਮਾਵ) ੪. ਤਾਤਪਰਯ. ਮਤਲਬ. ਸਾਰ. "ਉਆ ਕਾ ਮਰਮੁ ਓਹੀ ਪਰੁ ਜਾਨੈ." (ਗਉ ਕਬੀਰ) ੫. ਭੇਤ. ਰਾਜ਼....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਗੁਰੁਉਪਦੇਸ਼ ਦਾ ਭੇਦ (ਮਰਮ) ਜਾਣਨ ਵਾਲਾ. "ਸਬਦਭੇਦਿ ਕੋਈ ਮਹਲੁ ਪਾਏ." (ਮਾਝ ਅਃ ਮਃ ੩) ੨. ਸ਼ਬਦ ਦਾ ਭੇਦ ਜਾਣਨ ਤੋਂ. ਗੁਰੁਬਾਣੀ ਦਾ ਸਿੱਧਾਂਤ ਸਮਝਣ ਕਰਕੇ. "ਸਬਦਭੇਦਿ ਸੁਖ ਹੋਇ." (ਸ੍ਰੀ ਅਃ ਮਃ ੧) ੩. ਦੇਖੋ, ਸਬਦਭੇਦੀ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)...
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)...
ਦੇਖੋ, ਸਿਧਾਂਤ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. शब्दभेदिन् ਵਿ- ਸ਼ਬਦ ਅਨੁਸਾਰ ਜੋ ਨਿਸ਼ਾਨਾ ਭੇਦਨ ਕਰੇ. ਦੇਖੋ, ਸਬਦਬੇਧੀ ਅਤੇ ਸਬਦਭੇਦਿ। ੨. ਸੰਗ੍ਯਾ- ਰਾਜਾ ਦਸ਼ਰਥ। ੩. ਅਰਜੁਨ....