sabanīgaraसबनीगर
ਸੰਗ੍ਯਾ- ਸਾਬੂਨਗਰ. ਸਾਬਣ ਬਣਾਉਣ ਵਾਲਾ. "ਤਾਰ ਚਲਾਈ ਹੈ ਸਾਬਨ ਕੋ ਸਬਨੀਗਰ." (ਚੰਡੀ ੧)
संग्या- साबूनगर. साबण बणाउण वाला. "तार चलाई है साबन को सबनीगर." (चंडी १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਾਬੂਣ ਬਣਾਉਣ ਵਾਲਾ. ਦੇਖੋ, ਸਬਨੀਗਰ....
ਦੇਖੋ, ਸਾਬੂਣ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਤਾੜ ਬਿਰਛ. "ਤਾਰ ਪ੍ਰਮਾਨ¹ ਉਚਾਨ ਧੁਜਾ ਲਖ." (ਕਲਕੀ) ੨. ਸੰ. ਤੰਤੁ. ਡੋਰਾ। ੩. ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। ੪. ਚਾਂਦੀ। ੫. ਓਅੰਕਾਰ. ਪ੍ਰਣਵ। ੬. ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ। ੭. ਤਾਰਾ. ਨਕ੍ਸ਼੍ਤ੍ਰ। ੮. ਸ਼ਿਵ। ੯. ਵਿਸਨੁ। ੧੦. ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। ੧੧. ਉੱਚਾ ਸ੍ਵਰ. ਟੀਪ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੧੨. ਅੱਖ ਦੀ ਪੁਤਲੀ। ੧੩. ਟਕ. ਨੀਝ. ਅਚਲਦ੍ਰਿਸ੍ਟਿ. "ਮਛੀ ਨੋ ਤਾਰ ਲਾਵੈ." (ਵਾਰ ਰਾਮ ੨. ਮਃ ੫) "ਲੋਚਨ ਤਾਰ ਲਾਗੀ." (ਕੇਦਾ ਮਃ ੫) ੧੪. ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. "ਲਾਗੀ ਤੇਰੇ ਨਾਮ ਤਾਰ." (ਨਾਪ੍ਰ) ੧੫. ਵਿ- ਅਖੰਡ. ਇੱਕ ਰਸ. ਲਗਾਤਾਰ. "ਜੇ ਲਾਇ ਰਹਾ ਲਿਵ ਤਾਰ." (ਜਪੁ) ੧੬. ਦੇਖੋ, ਤਾਰਣਾ। ੧੭. ਵ੍ਯ- ਤਰਹਿ. ਵਾਂਙ, ਜੈਸੇ- "ਮਨ ਭੂਲਉ ਭਰਮਸਿ ਭਵਰ ਤਾਰ." (ਬਸੰ ਅਃ ਮਃ ੧) ੧੮. ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. "ਵਿਹੰਗ ਵਿਕਾਰਨ ਕੋ ਕਰਤਾਰ." (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). ੧੯. ਫ਼ਾ. [تار] ਸੰਗ੍ਯਾ- ਸੂਤ. ਤੰਤੁ। ੨੦. ਵਿ- ਕਾਲਾ ਸ੍ਯਾਹ। ੨੧. ਦੇਖੋ, ਨਾਦ। ੨੨ ਦੇਖੋ, ਤਾਲ। ੨੩ ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ....
ਸੰਗ੍ਯਾ- ਚਲਣ ਦੀ ਕ੍ਰਿਯਾ. ਚਲਣ ਦਾ ਭਾਵ। ੨. ਗਤਿ. ਚਾਲ। ੩. ਜਿਕਰ. ਪ੍ਰਸੰਗ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?...
ਦੇਖੋ ਸਾਬੂਣ....
ਸੰਗ੍ਯਾ- ਸਾਬੂਨਗਰ. ਸਾਬਣ ਬਣਾਉਣ ਵਾਲਾ. "ਤਾਰ ਚਲਾਈ ਹੈ ਸਾਬਨ ਕੋ ਸਬਨੀਗਰ." (ਚੰਡੀ ੧)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....