sabāraसबार
ਦੇਖੋ, ਸਵਾਰ। ੨. ਸ- ਵਾਰਿ. ਵਿ- ਜਲ ਸਹਿਤ. ਪਾਣੀ ਨਾਲ ਤਰ. "ਜਨ ਬਹੁਤ ਦਿਵਸ ਕੀ ਇਹ ਸਬਾਰ ਹੈ." (ਨਾਪ੍ਰ) ੩. ਦੇਖੋ, ਸਵਾਰਨਾ
देखो, सवार। २. स- वारि. वि- जल सहित. पाणी नाल तर. "जन बहुत दिवस की इह सबार है."(नाप्र) ३. देखो, सवारना
ਦੇਖੋ, ਅਸਵਾਰ ਅਤੇ ਸਵਾਰਣਾ....
ਕ੍ਰਿ. ਵਿ- ਵਾਰਣ ਕਰਕੇ. ਹਟਾਕੇ। ੨. ਵਾਰ (ਦਿਨ) ਵਿੱਚ. "ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ." ਛਨਿਛਰ ਵਾਰਿ ਸਉਣ ਸਾਸਤ ਬੀਚਾਰੁ." (ਬਿਲਾ ਵਾਰ ੭. ਮਃ ੩) ੩. ਸੰਗ੍ਯਾ- ਵਾੜੀ. ਬਗੀਚਾ। ੪. ਵਾੜ. "ਸਾਚਧਰਮ ਕੀ ਕਰਿਦੀਨੀ ਵਾਰਿ." (ਆਸਾ ਅਃ ਮਃ ੫) ੫. ਸੰ. ਜਲ. ਪਾਣੀ। ੬. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। ੭. ਸਰਸ੍ਵਤੀ। ੮. ਛੋਟੀ ਗਾਗਰ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਸੰਗ੍ਯਾ- ਰੋਜ਼. ਦਿਨ. "ਦਿਵਸ ਚਾਰ ਕੀ ਕਰਹੁ ਸਾਹਿਬੀ." (ਸਾਰ ਕਬੀਰ)...
ਦੇਖੋ, ਸਵਾਰ। ੨. ਸ- ਵਾਰਿ. ਵਿ- ਜਲ ਸਹਿਤ. ਪਾਣੀ ਨਾਲ ਤਰ. "ਜਨ ਬਹੁਤ ਦਿਵਸ ਕੀ ਇਹ ਸਬਾਰ ਹੈ." (ਨਾਪ੍ਰ) ੩. ਦੇਖੋ, ਸਵਾਰਨਾ...
ਕ੍ਰਿ- ਦੁਰੁਸ੍ਤ ਕਰਨਾ. ਸੁਧਾਰਨਾ। ੨. ਸ਼੍ਰਿੰਗਾਰਨਾ. ਸੁੰਦਰ ਵਰ੍ਣ ਕਰਨਾ....