sabhyatā, sabhyatāसभ्यता, सभ्यता
ਸੰਗ੍ਯਾ- ਸਭਾ ਵਿੱਚ ਬੈਠਣ ਬੋਲਣ ਦੀ ਯੋਗ੍ਯਤਾ. ਸਭਾ ਦੀ ਲਿਆਕਤ। ੨. ਭਲਮਣਸਊ. ਸ਼ਰਾਫ਼ਤ. ਤਹਜੀਬ.
संग्या- सभा विॱच बैठण बोलण दी योग्यता. सभा दी लिआकत। २. भलमणसऊ. शराफ़त. तहजीब.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਸੰ. ਸੰਗ੍ਯਾ- ਲਾਇਕਪੁਣਾ. ਲਿਆਕਤ। ੨. ਤਾਕਤ. ਸ਼ਕਤਿ। ੩. ਸ਼ਬਦਾਂ ਦੇ ਅਰਥਬੋਧ ਦਾ ਸਾਧਨ. ਅਰਥਾਤ ਪਦਾਰਥਾਂ ਦੇ ਪਰਸਪਰ ਸੰਬੰਧ ਵਿੱਚ ਰੁਕਾਵਟ ਅਤੇ ਅਯੋਗ੍ਯਤਾ ਦਾ ਨਾ ਹੋਣਾ....
ਦੇਖੋ, ਲਯਾਕਤ....
ਅ਼. [شرافت] ਸ਼ਰਾਫ਼ਤ. ਭਲਮਨਸਊ. ਸ਼ਰਫ਼ ਦਾ ਭਾਵ. ਦੇਖੋ, ਸਰਫ ੭....