samataसमट
ਦੇਖੋ, ਸਮੇਟਨ। ੨. ਸੰ. ਸਮਿਸ੍ਠ. ਵਿ- ਉਦ੍ਯੋਗੀ. ਸਾਹਸੀ. "ਸਮਟ ਸਾਂਗ ਸੰਗ੍ਰਹੈ." (ਪਾਰਸਾਵ)
देखो, समेटन। २. सं. समिस्ठ. वि- उद्योगी. साहसी. "समट सांग संग्रहै." (पारसाव)
ਕ੍ਰਿ- ਇਕੱਠਾ ਕਰਨਾ. ਖਿੰਡੀ ਹੋਈ ਵਸਤੁ ਨੂੰ ਇੱਕ ਥਾਂ ਕਰਨਾ. "ਲਾਇ ਧਿਆਨ ਦ੍ਰਿਸਟਿ ਸਮੇਟਿਆ." (ਵਾਰ ਗੂਜ ੨. ਮਃ ੫)...
ਵਿ- ਬਲ ਨਾਲ ਕੰਮ ਕਰਨ ਵਾਲਾ। ੨. ਹਠੀਆ। ੩. ਉਤਸ਼ਾਹ ਵਾਲਾ. ਹਿੰਮਤੀ. "ਤਹਾਂ ਸਾਹਸੀ ਸਾਹਸੰਗ੍ਰਾਮ ਕੋਪੇ." (ਵਿਚਿਤ੍ਰ) ੪. ਦੇਖੋ, ਸਾਹਸ....
ਦੇਖੋ, ਸਮੇਟਨ। ੨. ਸੰ. ਸਮਿਸ੍ਠ. ਵਿ- ਉਦ੍ਯੋਗੀ. ਸਾਹਸੀ. "ਸਮਟ ਸਾਂਗ ਸੰਗ੍ਰਹੈ." (ਪਾਰਸਾਵ)...
ਸੰਗ੍ਯਾ- ਇੱਕ ਪ੍ਰਕਾਰ ਦੀ ਬਰਛੀ, ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. "ਗਰਵੀ ਖਰ ਸਾਂਗ ਸਁਭਾਰ ਲਈ." (ਗੁਪ੍ਰਸੂ) "ਨਿੰਦਕ ਕਉ ਦੁਖ ਲਾਗੈ ਸਾਂਗੈ." (ਭੈਰ ਮਃ ੫) ੨. ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ. ਦੇਖੋ, ਸ੍ਵਾਂਗ। ੩. ਵਿ- ਅੰਗ ਸਹਿਤ. ਸ- ਅੰਗ....