samanēसमणे
ਸਮਾਣੇ. ਸਮਾਏ. ਮਿਲੇ. "ਸਲਲੈ ਸਲਲ ਸਮਣੇ." (ਨਟ ਮਃ ੪) ੨. ਸਮਾਨਤਾ ਵਾਲੇ। ੩. ਸਮ ਵਰਣ ਹੋਏ. ਇੱਕ ਰੰਗ ਬਣੇ.
समाणे. समाए. मिले. "सललै सलल समणे." (नट मः ४) २. समानता वाले। ३. सम वरण होए. इॱक रंग बणे.
ਸਮਾਏ. ਮਿਲੇ. "ਕਾਲ ਕੰਟਕ ਮਾਰਿ ਸਮਾਣੇ ਰਾਮ." (ਸੂਹੀ ਛੰਤ ਮਃ ੩) ੨. ਸ਼ਮਨ (ਨਾਸ਼) ਕੀਤੇ. ਛੇਦਨ ਕੀਤੇ....
ਸੰ. ਸਲਿਲ. ਸੰਗ੍ਯਾ- ਪ੍ਰਵਾਹ. ਪਾਣੀ ਦਾ ਵਹਾਉ। ੨. ਜਲ. "ਮਿਲਿ ਸਲਲ ਸਲਲੇ." (ਨਟ ਮਃ ੪) ੩. ਸੰ. ਸ਼ਲਲ. ਸੇਹ ਦਾ ਤੱਕੁਲਾ। ੪. ਸੂਰ ਦਾ ਵਾਲ....
ਸਮਾਣੇ. ਸਮਾਏ. ਮਿਲੇ. "ਸਲਲੈ ਸਲਲ ਸਮਣੇ." (ਨਟ ਮਃ ੪) ੨. ਸਮਾਨਤਾ ਵਾਲੇ। ੩. ਸਮ ਵਰਣ ਹੋਏ. ਇੱਕ ਰੰਗ ਬਣੇ....
ਸੰ. ਸੰਗ੍ਯਾ- ਬਰਾਬਰੀ. ਤੁੱਲਤਾ. ਸਮਭਾਵ....
ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...