samadhhīसमधी
ਸੰ. संबन्धी- ਸੰਬੰਧੀ. ਸੰਗ੍ਯਾ- ਰਿਸ਼ਤੇਦਾਰ. ਨਾਤੀ. ਸਾਕ। ੨. ਕੁੜਮ. ਦੁਲਹਾ ਅਤੇ ਦੁਲਹਨ (ਲਾੜਾ ਲਾੜੀ) ਦੇ ਪਿਤਾ. "ਹੋਤ ਭਯੋ ਸਮਧੀਨ ਕੋ ਮੇਲ." (ਨਾਪ੍ਰ) ੩. ਸਮ (ਸਮਾਨ) ਧੀ (ਬੁੱਧਿ) ਵਾਲਾ.
सं. संबन्धी- संबंधी. संग्या- रिशतेदार. नाती. साक। २. कुड़म. दुलहा अते दुलहन (लाड़ा लाड़ी) दे पिता. "होत भयो समधीन को मेल." (नाप्र) ३. सम (समान) धी (बुॱधि) वाला.
ਸੰ. सम्बन्धिन ਵਿ- ਸੰਬੰਧ ਰੱਖਣ ਵਾਲਾ. ਮੇਲੀ। ੨. ਰਿਸ਼ਤੇਦਾਰ. ਨਾਤੀ. ਸਾਕ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਰਿਸ਼ਤਾ (ਸੰਬੰਧ) ਰੱਖਣ ਵਾਲਾ. ਸਾਕ. ਸੰਬੰਧੀ. ਨਾਤੀ....
ਸੰ. ਸ੍ਰਾਤਾ. ਵਿ- ਨ੍ਹਾਤੀ ਹੋਈ. "ਨਾਤੀ ਧੋਤੀ ਸੰਬਹੀ." (ਸ. ਫਰੀਦ) ੨. ਸੰਗ੍ਯਾ- ਨਾਤਾ (ਸੰਬੰਧ) ਰੱਖਣ ਵਾਲਾ. ਰਿਸ਼ਤੇਦਾਰ. "ਨਾਤੀ ਸਭ ਨਿਜ ਨਿਕਟ ਬੁਲਾਏ." (ਗੁਪ੍ਰਸੂ) ੩. ਸੰ. ਨਪ੍ਤਿ नप्त. ਪੜੋਤੇ ਦਾ ਪੁੱਤ ਅਤੇ ਦੋਹਤੇ ਦਾ ਬੇਟਾ. "ਇਕੁ ਲਖ ਪੂਤ ਸਵਾ ਲਖੁ ਨਾਤੀ." (ਆਸਾ ਕਬੀਰ)...
ਸੰ. शाक ਸੰਗ੍ਯਾ- ਬਲ. ਸ਼ਕਤਿ। ੨. ਸਹਾਇਤਾ। ੩. ਸਹਾਇਤਾ ਕਰਨ ਵਾਲਾ ਮਿਤ੍ਰ। ੪. ਸਾਗ. ਸਬਜੀ. ਨਬਾਤ। ੫. ਇੱਕ ਦ੍ਵੀਪ. ਦੇਖੋ, ਸਪਤ ਦੀਪ। ੬. ਵਿ- ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸਕ। ੭. ਸੰ. स्वकीय ਸ੍ਵਕੀਯ. ਅਪਨਾ. ੮. ਸੰਗ੍ਯਾ- ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। ੯. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. "ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ." (ਸਾਰ ਮਃ ੫)...
ਕੁਟੁੰਬਮਣਿ ਦਾ ਸੰਖੇਪ ਅਤੇ ਰੂਪਾਂਤਰ. ਦੁਲਹਾ ਅਤੇ ਦੁਲਹਨਿ ਦੇ ਪਿਤਾ, ਜੋ ਦੋਹਾਂ ਕੁਲਾਂ ਵਿੱਚ ਮਾਨ੍ਯ ਹਨ. "ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ." (ਆਸਾ ਮਃ ੪) ੨. ਸਿੰਧੀ. ਕੁੜੁਮ. ਕੁਟੰਬ. ਪਰਿਵਾਰ....
ਸੰਗ੍ਯਾ- ਲਾੜਾ. ਲਾੜੀ. ਵਰ. ਵਧੂ. "ਗਾਉ ਗਾਉ ਰੀ- ਦੁਲਹਨੀ ਮੰਗਲਚਾਰਾ." (ਆਸਾ ਕਬੀਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਲਾੜਾ. ਲਾੜੀ. ਵਰ. ਵਧੂ. "ਗਾਉ ਗਾਉ ਰੀ- ਦੁਲਹਨੀ ਮੰਗਲਚਾਰਾ." (ਆਸਾ ਕਬੀਰ)...
ਸੰ. ਲਡਹ. ਲਡਹਾ. ਵਿ- ਸੁੰਦਰ. ਸੁੰਦਰੀ। ੨. ਸੰਗ੍ਯਾ- ਦੁਲਹ- ਦੁਲਹਨ.¹ "ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ." (ਚੰਡੀ ੩) ੩. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ, ਲਾੜੀ ਚਾੜੀ....
ਸੰ. ਲਡਹ. ਲਡਹਾ. ਵਿ- ਸੁੰਦਰ. ਸੁੰਦਰੀ। ੨. ਸੰਗ੍ਯਾ- ਦੁਲਹ- ਦੁਲਹਨ.¹ "ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ." (ਚੰਡੀ ੩) ੩. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ, ਲਾੜੀ ਚਾੜੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....