samasatasat dhhāmanसमसतसत धामं
(ਜਾਪੁ) ਵਾ- ਸਾਰੇ ਹੈ ਜਿਸ ਦਾ ਅਸ਼੍ਤ (ਵ੍ਯਾਪਤ) ਧਾਮ (ਪ੍ਰਕਾਸ਼). ੨. ਸਾਰੇ ਅਸ੍ਤਿ (ਹੈ) ਜਿਸ ਦਾ ਘਰ. ਸਰਬ ਥਾਂ ਹੈ ਜਿਸ ਦਾ ਨਿਵਾਸ.
(जापु) वा- सारे है जिस दा अश्त (व्यापत) धाम (प्रकाश). २. सारे अस्ति (है) जिस दा घर. सरब थां है जिस दा निवास.
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰ. ਸੰਗ੍ਯਾ- ਅਸ੍ਤਿਤ੍ਵ. ਹੋਂਦ. ਭਾਵ।#੨. ਵਿਦ੍ਯਮਾਨਤਾ. ਮੌਜੂਦਗੀ। ੩. ਜਰਾਸੰਧ ਦੀ ਪੁਤ੍ਰੀ, ਜੋ ਮਥੁਰਾਪਤਿ ਕੰਸ਼ ਦੀ ਇਸਤ੍ਰੀ ਸੀ....
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....