samasara, samasariसमसर, समसरि
ਕ੍ਰਿ. ਵਿ- ਸਦ੍ਰਿਸ਼. ਤੁੱਲ. "ਉਨ ਸਮਸਰਿ ਅਵਰ ਨ ਦਾਤੇ." (ਗਉ ਮਃ ੫) "ਬੁਰਾ ਭਲਾ ਦੁਇ ਸਮਸਰਿ ਸਹੀਐ" (ਮਾਰੂ ਸੋਲਹੇ ਮਃ ੫) ੨. ਦੇਖੋ, ਸਮਾਸ੍ਰਿਤ.
क्रि. वि- सद्रिश. तुॱल. "उन समसरि अवर न दाते." (गउ मः ५) "बुरा भला दुइ समसरि सहीऐ" (मारू सोलहे मः ५) २. देखो, समास्रित.
ਸੰ. सदृश ਵਿ- ਸਦ੍ਰਿਕ੍ਸ਼੍. ਜੋ ਸਮਾਨ ਦਿਖਾਈ ਦੇਵੇ. ਜੇਹਾ. ਤੁੱਲ. ਸਮਾਨ. "ਕੂਰ ਕੁਪੱਤਾ ਸਦ੍ਰਿਸ ਕੁੱਤਾ." (ਗੁਪ੍ਰਸੂ)...
ਕ੍ਰਿ. ਵਿ- ਸਦ੍ਰਿਸ਼. ਤੁੱਲ. "ਉਨ ਸਮਸਰਿ ਅਵਰ ਨ ਦਾਤੇ." (ਗਉ ਮਃ ੫) "ਬੁਰਾ ਭਲਾ ਦੁਇ ਸਮਸਰਿ ਸਹੀਐ" (ਮਾਰੂ ਸੋਲਹੇ ਮਃ ੫) ੨. ਦੇਖੋ, ਸਮਾਸ੍ਰਿਤ....
ਸੰ. ਵਿ- ਜੋ ਵਰ (ਸ਼੍ਰੇਸ੍ਠ) ਨਹੀਂ. ਅਧਮ. ਨੀਚ। ੨. ਘਟੀਆ. "ਰਿਧਿ ਸਿਧਿ ਅਵਰਾ ਸਾਦ." (ਜਪੁ) ੩. ਸਮੀਪੀ. ਨੇੜੇ ਦਾ। ੪. ਸੰ. ਅਪਰ. ਪਹਿਲਾ। ੫. ਪਿਛਲਾ। ੬. ਦੂਜਾ. "ਝੂਰ ਮਰਹਿ ਦੋਹਾਗਣੀ ਜਿਨਿ ਅਵਰੀ ਲਗਾ ਨੇਹੁ." (ਵਾਰ ਮਲਾ ਮਃ ੨) ੭. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ....
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸਿੰ. ਵਿ- ਸੰ. ਆਸ਼੍ਰਿਤ. ਆਸਰੇ ਲੱਗਿਆ ਹੋਇਆ। ੨. ਸ਼ਰਣ ਆਇਆ. ਜਿਸ ਨੇ ਪਨਾਹ ਲਈ ਹੈ। ੩. ਸੰਬੰਧਿਤ....