samasānaसमसान
ਸੰ. ਸ਼ਮ੍ਸ਼ਾਨ. ਸੰਗ੍ਯਾ- ਜਿਸ ਥਾਂ ਸ਼ਮਾ੍ਨ (ਮੁਰਦੇ) ਸੌਣ. ਮੁਰਦਿਆਂ ਦੇ ਸੌਣ ਦੀ ਥਾਂ. ਮੜ੍ਹੀਆਂ ਦਾ ਥਾਂ. ਮੁਰਦੇ ਫੂਕਣ ਅਤੇ ਦੱਬਣ ਦੀ ਥਾਂ.
सं. शम्शान. संग्या- जिस थां शमा्न (मुरदे) सौण. मुरदिआं दे सौण दी थां. मड़्हीआं दा थां. मुरदे फूकण अते दॱबण दी थां.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਸਉਣ। ੨. ਸ਼ਕੁਨ. ਦੇਖੋ, ਅਪਸਗਨ....
ਕ੍ਰਿ- ਫੂਕ ਮਾਰਨੀ। ੨. ਮੰਤ੍ਰ ਪੜ੍ਹਕੇ ਫੂਕ ਮਾਰਨੀ. "ਕੰਨ ਵਿੱਚ ਗਾਇਤ੍ਰੀ ਮੰਤ੍ਰ ਫੂਕਣ." (ਜਸਭਾਮ) ੩. ਫੂਕ ਮਾਰਕੇ ਅੱਗ ਮਚਾਉਣੀ। ੪. ਜਲਾਣਾ. ਭਸਮ ਕਰਨਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....