samādhhāसमाधा
ਸੰ. ਸੰ- ਆ- ਧਾ. ਸੰਗ੍ਯਾ- ਝਗੜਾ ਮਿਟਾਉਣਾ। ੨. ਪ੍ਰਸ਼ਨ ਦਾ ਉੱਤਰ। ੩. ਚਿੱਤ ਦਾ ਇੱਕ ਪਾਸੇ ਲਾਉਣਾ। ੪. ਦੇਖੋ, ਸਮਾਧਾਨ.
सं. सं- आ- धा. संग्या- झगड़ा मिटाउणा। २. प्रशन दा उॱतर। ३. चिॱत दा इॱक पासे लाउणा। ४. देखो, समाधान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਕ੍ਰਿ- ਹਟਾਉਣਾ. ਦੂਰ ਕਰਨਾ। ੨. ਨਾਸ਼ ਕਰਨਾ। ੩. ਲੋਪ ਕਰਨਾ. ਦੇਖੋ, ਮਿਟਣਾ....
ਦੇਖੋ, ਪ੍ਰਸ਼੍ਨ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਕ੍ਰਿ- ਲਗਾਉਣਾ....
ਸੰ. ਸੰਗ੍ਯਾ- ਸਮ੍-ਆ-ਧਾਨ. ਧ੍ਯਾਨ. ਮਨ ਦਾ ਟਿਕਾਉ। ੨. ਧੀਰਯ। ੩. ਪ੍ਰਸ਼ਨ ਦਾ ਉੱਤਰ ਦੇਣਾ। ੪. ਫੈਸਿਲਾ....