samādhhiōसमाधिओ
ਦੇਖੋ, ਸਮਾਧੇਯ. "ਜਹ ਨਾਮ ਸਮਾਧਿਓ." (ਸਵੈਯੇ ਮਃ ੩. ਕੇ)
देखो, समाधेय. "जह नाम समाधिओ." (सवैये मः ३. के)
ਸੰ. ਵਿ- ਸਿਲਸਿਲੇਵਾਰ ਕਰਨ ਯੋਗ੍ਯ. ਯਥਾਕ੍ਰਮ ਕਰਨ ਲਾਇਕ। ੨. ਸਿਖ੍ਯਾ ਯੋਗ੍ਯ। ੩. ਅੰਗੀਕਾਰ ਕਰਨ ਯੋਗ੍ਯ। ੪. ਉੱਤਰ ਦੇ ਯੋਗ੍ਯ ਪ੍ਰਸ਼੍ਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਸਮਾਧੇਯ. "ਜਹ ਨਾਮ ਸਮਾਧਿਓ." (ਸਵੈਯੇ ਮਃ ੩. ਕੇ)...