samārasi, samārasīसमारसि, समारसी
ਸ੍ਮਰਸਿ. ਚੇਤੇ ਕਰਦਾ ਹੈ. "ਆਪਨੇ ਪ੍ਰਭੁ ਕਉ ਕਿਉ ਨ ਸਮਾਰਸਿ?" (ਮਾਰੂ ਮਃ ੫) ੨. ਸ੍ਮਾਰਿਸ. ਚੇਤੇ ਕਰਾਉਂਦਾ ਹੈ.
स्मरसि. चेते करदा है. "आपने प्रभु कउ किउ न समारसि?" (मारू मः ५) २. स्मारिस. चेते कराउंदा है.
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸ੍ਮਰਸਿ. ਚੇਤੇ ਕਰਦਾ ਹੈ. "ਆਪਨੇ ਪ੍ਰਭੁ ਕਉ ਕਿਉ ਨ ਸਮਾਰਸਿ?" (ਮਾਰੂ ਮਃ ੫) ੨. ਸ੍ਮਾਰਿਸ. ਚੇਤੇ ਕਰਾਉਂਦਾ ਹੈ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...