samāriसमारि
ਦੇਖੋ, ਸਮਾਰ। ੨. ਕ੍ਰਿ. ਵਿ- ਸ੍ਮਰਣ (ਚੇਤੇ) ਕਰਕੇ. "ਊਨ ਸਮਾਰਿ ਮੇਰਾ ਮਨ ਸਾਧਾਰੈ." (ਦੇਵ ਮਃ ੫)
देखो, समार। २. क्रि. वि- स्मरण (चेते) करके. "ऊन समारि मेरा मन साधारै." (देव मः ५)
ਸੰ. ਸ੍ਮਾਰ. ਸੰਗ੍ਯਾ- ਚਿੰਤਨ ਕਰਨਾ. "ਹਰਿ ਹਰਿ ਨਾਮ ਸਮਾਰ." (ਸ੍ਰੀ ਮਃ ੪. ਪਹਿਰੇ) "ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ." (ਸੁਖਮਨੀ)...
ਦੇਖੋ, ਸਿਮਰਣ। ੨. ਇੱਕ ਸ਼ਬਦਾਲੰਕਾਰ. ਜਾਣੇ ਹੋਏ ਪਦਾਰਥ ਤੁੱਲ ਕਿਸੀ ਦੂਜੀ ਵਸਤੂ ਨੂੰ ਵੇਖਕੇ ਉਸ ਦੀ ਸਿਮ੍ਰਿਤਿ ਹੋਣੀ "ਸ੍ਮਰਣ" ਅਲੰਕਾਰ ਹੈ.#ਉਦਾਹਰਣ-#ਸ੍ਰੀ ਨਾਨਕ ਦਰਬਾਰ ਮੇ ਸੁਨ ਮਰਦਾਨਾ ਤਾਨ,#ਸਭ ਦੇਵਨ ਸਮਰਣ ਕਿਯੋ ਹਾਹਾ ਹੂਹੂ ਗਾਨ.#ਚਖ ਚੌਂਧਕ ਚਪਲਾ ਚਮਕ ਪਾਵਸ ਸਮਯ ਨਿਹਾਰ,#ਯਾਦਾਈ ਦਸ਼ਮੇਸ਼ ਕੀ ਤੇਜਪੁੰਜ ਤਰਵਾਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਸਮਾਰ। ੨. ਕ੍ਰਿ. ਵਿ- ਸ੍ਮਰਣ (ਚੇਤੇ) ਕਰਕੇ. "ਊਨ ਸਮਾਰਿ ਮੇਰਾ ਮਨ ਸਾਧਾਰੈ." (ਦੇਵ ਮਃ ੫)...
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....