samigrīसमिग्री
ਦੇਖੋ, ਸਾਮਗ੍ਰੀ. "ਸਗਲ ਸਮਿਗ੍ਰੀ ਏਕਸ ਘਟ ਮਾਹਿ." (ਸੁਖਮਨੀ)
देखो, सामग्री. "सगल समिग्री एकस घट माहि." (सुखमनी)
ਸੰ. सामग्री. ਸਮ- ਅਗ੍ਰ. ਸੰਗ੍ਯਾ- ਪੂਰਾਪਨ. ਸੰਪੂਰਣਤਾ। ੨. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. "ਸਚ ਤੇਰੀ ਸਾਮਗਰੀ." (ਸੂਹੀ ਮਃ ੫) ੩. ਸਾਮਾਨ. ਵਸਤੁ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਦੇਖੋ, ਸਾਮਗ੍ਰੀ. "ਸਗਲ ਸਮਿਗ੍ਰੀ ਏਕਸ ਘਟ ਮਾਹਿ." (ਸੁਖਮਨੀ)...
ਦੇਖੋ, ਇਕਸ. "ਏਕਸ ਕੇ ਗੁਨ ਗਾਉ ਅਨੰਤ." (ਸੁਖਮਨੀ)...
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...