ਸਮਿਥ

samidhaसमिथ


Sir Harry G. W. Smith. ਇਸ ਦਾ ਜਨਮ ਸਨ ੧੭੮੭ ਵਿੱਚ ਹੋਇਆ. ਸਨ ੧੮੦੫ ਵਿੱਚ ਅੰਗ੍ਰੇਜ਼ੀ ਫੌਜ ਵਿੱਚ ਨੌਕਰ ਹੋਕੇ ਯੂਰਪ ਦੀ ਕਈ ਲੜਾਈਆਂ ਵਿੱਚ ਬਹਾਦੁਰੀ ਦਿਖਾਈ. ਸਨ ੧੮੩੯ ਵਿੱਚ ਹਿੰਦੁਸਤਾਨ ਦੀ ਫੌਜ ਦਾ ਛੋਟਾ ਜਰਨੈਲ ਬਣਿਆ. ਸਨ ੧੮੪੬ ਵਿੱਚ ਅਲੀਵਾਲ ਦੀ ਲੜਾਈ ਵਿੱਚ ਇਸ ਨੇ ਸਿੱਖਾਂ ਨੂੰ ਜਿੱਤਕੇ ਬਹੁਤ ਨਾਮ ਪਾਇਆ. ਸਨ ੧੮੪੭ ਵਿੱਚ ਏਹ ਕੇਪ ਆਫ ਗੁਡ ਹੋਪ (Cape of Good- Hope) ਦਾ ਗਵਰਨਰ ਬਣਿਆ. ਸਨ ੧੮੬੦ ਵਿੱਚ ਇਸ ਦਾ ਦੇਹਾਂਤ ਹੋਇਆ. ਇਸ ਦੇ ਨਾਉਂ ਤੇ ਦੱਖਣੀ ਅਫਰੀਕਾ ਵਿੱਚ ਸ਼ਹਿਰ "ਹੈਰੀ ਸਮਿਥ." ਅਤੇ "ਅਲੀਵਾਲ" ਹਨ. ਇਸ ਦੀ ਸਪੇਨਿਸ਼ ਵਹੁਟੀ ਦੇ ਨਾਉਂ ਤੋਂ 'ਲੇਡੀ ਸਮਿਥ' ਨਗਰ ਵਸਿਆ ਹੈ। ੨. ਸੰ. ਅਗਨਿ। ੩. ਆਹੁਤੀ। ੪. ਜੰਗ.


Sir Harry G. W. Smith. इस दा जनम सन १७८७ विॱच होइआ. सन १८०५ विॱच अंग्रेज़ी फौज विॱच नौकर होके यूरप दी कई लड़ाईआं विॱच बहादुरी दिखाई. सन १८३९ विॱच हिंदुसतान दी फौज दा छोटा जरनैल बणिआ. सन १८४६ विॱच अलीवाल दी लड़ाई विॱच इस ने सिॱखां नूं जिॱतके बहुत नाम पाइआ. सन १८४७ विॱच एह केप आफ गुड होप (Cape of Good- Hope) दा गवरनर बणिआ. सन १८६० विॱच इस दा देहांत होइआ. इस दे नाउं ते दॱखणी अफरीका विॱच शहिर "हैरी समिथ." अते "अलीवाल" हन. इस दी सपेनिश वहुटी दे नाउं तों 'लेडी समिथ' नगर वसिआ है। २. सं. अगनि। ३. आहुती। ४. जंग.