samīchhāसमीछा
ਸੰ. ਸਮੀਕ੍ਸ਼ਾ ਦੇਖੋ, ਸਮੀਛਨ. ਸੰਗ੍ਯਾ- ਵਿਚਾਰਦ੍ਰਿਸ੍ਟਿ। ੨. ਰਾਇ. ਸੰਮਤੀ। ੩. ਨਿਰਣਾ,
सं. समीक्शा देखो, समीछन. संग्या- विचारद्रिस्टि। २. राइ. संमती। ३. निरणा,
ਸੰ. ਸਮ੍-ਈਕ੍ਸ਼੍ਣ. ਸਮੀਕ੍ਸ਼੍ਣ. ਸੰਗ੍ਯਾ- ਵਿਚਾਰ ਨਾਲ ਦੇਖਣ ਦੀ ਕ੍ਰਿਯਾ. ਚੰਗੀ ਤਰਾਂ ਧ੍ਯਾਨ ਨਾਲ ਵੇਖਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰਾਜਾ. ਅਮਰੀ. ਦੇਖੋ, ਰਾਉ। ੨. ਕਰਤਾਰ. ਪਾਰਬ੍ਰਹਮ. "ਜਾਕੇ ਬੰਧਨ ਕਾਟੇ ਰਾਇ." (ਰਾਮ ਮਃ ੫) ੩. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। ੪. ਅ਼. [رائے] ਸਲਾਹ। ੫. ਇਰਾਦਾ. ਸੰਕਲਪ। ੬. ਬੁੱਧਿ. ਅਕਲ. "ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ." (ਸਵਾ ਮਃ ੧) ਬੁੱਢੇ ਤੋਂ ਭਾਵ ਵਿਸਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ....
ਸੰ. सम्मति ਸੰਗ੍ਯਾ- ਰਾਇ। ੨. ਇੱਛਾ....
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ....