samīrasuta, samīr tanēaसमीरसुत, समीर तनय
ਸੰਗ੍ਯਾ- ਸਮੀਰ (ਪੌਣ) ਦਾ ਪੁਤ੍ਰ ਹਨੂਮਾਨ ੨. ਭੀਮਸੇਨ.
संग्या- समीर (पौण) दा पुत्र हनूमान २. भीमसेन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸਮ੍-ਈਰ. ਪਵਨ. ਪੌਣ। ੨. ਦੇਖੋ, ਜੋਧ ਰਾਯ....
ਦੇਖੋ, ਪਉਣ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ....
ਦੇਖੋ, ਭੀਮ ੨. ਅਤੇ ਪਾਂਡਵ....