ਸਮੁਦ੍ਰ

samudhraसमुद्र


ਸੰ- ਸੰਗ੍ਯਾ- ਸਮੁ- ਉਂਦ. ਜੋ ਚੰਗੀ ਤਰਾਂ ਉਂਦ (ਗਿੱਲਾ) ਕਰੇ, ਸੋ ਸਮੁਦ੍ਰ ਹੈ. ਸਾਗਰ. ਜਲਨਿਧਿ. ਉਦਧਿ. ਸਿੰਧੁ, ਪਯੋਧਿ. ਨੀਰਧਿ. ਰਤਨਾਕਰ. ਇਹ ਉਹ ਜਲ ਦਾ ਪੁੰਜ ਹੈ ਜਿਸ ਨੇ ਸਾਰੀ ਪ੍ਰਿਥਿਵੀ ਦਾ ਤਕਰੀਬਨ ੩/੫ ਵਾਂ ਹਿੱਸਾ ਰੋਕਿਆ ਹੋਇਆ ਹੈ. ਵਿਦ੍ਵਾਨਾਂ ਨੇ ਇਸਦੇ ਪੰਜ ਭਾਗ ਕਲਪ ਲਏ ਹਨ-#(ੳ) ਪਹਿਲਾ ਭਾਗ, ਜੋ ਅਮਰੀਕਾ ਤੋਂ ਯੂਰਪ ਅਤੇ ਅਫਰੀਕਾ ਦੇ ਮੱਧ ਤੀਕ ਫੈਲਿਆ ਹੋਇਆ ਹੈ ਇਸਦੀ ਏਟਲਾਂਟਿਕ¹ (Atlantic) ਸੰਗ੍ਯਾ ਹੈ.#(ਅ) ਅਮਰੀਕਾ ਅਤੇ ਏਸ਼ੀਆ ਦੇ ਮੱਧ ਦਾ ਸਮੁੰਦਰ ਪੈਸਿਫਿਕ² (Pacific) ਸੱਦੀਦਾ ਹੈ.#(ੲ) ਜੋ ਅਫਰੀਕਾ ਤੋਂ ਭਾਰਤ ਅਤੇ ਆਸਟ੍ਰੇਲੀਆ ਤਕ ਵਿਸਤਾਰ ਰਖਦਾ ਹੈ ਉਹ ਇੰਡੀਅਨ ਓਸ਼ਨ (Indian Ocean)³ ਆਖੀਦਾ ਹੈ.#(ਸ) ਜੋ ਏਸ਼ੀਆ ਯੂਰਪ ਅਤੇ ਅਮਰੀਕਾ ਦੇ ਉੱਤਰ ਅਰ ਉੱਤਰੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਆਰਕਟਿਕ⁴ (Arctic) ਸਮੁੰਦਰ ਹੈ.#(ਹ) ਜੋ ਦੱਖਣੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਏਂਟਾਰਟਿਕ⁵ (Antartic) ਸਾਗਰ ਹੈ.#ਜੇ ਵਿਚਾਰ ਨਾਲ ਵੇਖਿਆ ਜਾਵੇ ਤਾਂ ਦੱਖਣੀ ਅਤੇ ਉੱਤਰ ਦੇ ਹੀ ਸਮੁੰਦਰ ਹਨ, ਬਾਕੀ ਤਿੰਨ ਇਨ੍ਹਾਂ ਦੋਹਾਂ ਵਿੱਚ ਹੀ ਸਮਾਏ ਹੋਏ ਹਨ.#ਸਮੁੰਦਰ ਦੇ ਛੋਟੇ ਛੋਟੇ ਹਿੱਸੇ ਜੋ ਖੁਸ਼ਕੀ ਦੇ ਅੰਦਰ ਚਲੇ ਗਏ ਹਨ ਉਨਾਂ ਦੀ ਖਾਡੀ ਸੰਗ੍ਯਾ ਹੈ, ਜਿਵੇਂ ਬੰਗਾਲ ਦੀ ਖਾਡੀ. ਸਮੁੰਦਰ ਦੀ ਡੁੰਘਿਆਈ ਹਰ ਥਾਂ ਇੱਕੋ ਜੇਹੀ ਨਹੀਂ, ਪਰ ਵੱਧ ਤੋਂ ਵੱਧ ਤੀਸ ਹਜਾਰ ਫੁੱਟ ਡੂੰਘਾ ਹੈ. ਸਮੁੰਦਰ ਦੀ ਲਹਿਰਾਂ ਦਾ ਰੁੱਤਾਂ ਉੱਤੇ ਬਹੁਤ ਅਸਰ ਹੁੰਦਾ ਹੈ. ਇਸ ਦਾ ਪਾਣੀ ਭੂਗੋਲ ਦੀ ਅਕ੍ਸ਼੍‍ ਅੰਸ਼ਾਂ ਅਨੁਸਾਰ ਕਿਤੇ ਘੱਟ ਤੱਤਾ ਕਿਤੇ ਵੱਧ ਅਤੇ ਕਿਤੇ ਬਹੁਤ ਠੰਢਾ ਹੈ. ਧ੍ਰੁਵਾਂ ਦੇ ਆਸ ਪਾਸ ਦਾ ਸਮੁੰਦਰ ਬਹੁਤ ਹੀ ਠੰਡਾ ਹੈ. ਪਰ ਗੁਣ ਦੇ ਵਿਚਾਰ ਨਾਲ ਹਰ ਥਾਂ ਦਾ ਪਾਣੀ ਇਕੋ ਜੇਹਾ ਹੈ. ਵਿਦ੍ਵਾਨਾਂ ਨੇ ਇਸ ਦੇ ਜਲ ਵਿੱਚ ਉਂਨੀ ਤੱਤ ਵੱਖ ਵੱਖ ਮੰਨੇ ਹਨ, ਜਿਨਾਂ ਵਿੱਚੋਂ ਖਾਰ (ਲੂਣ) ਪ੍ਰਧਾਨ ਹੈ, ਸਮੁੰਦਰ ਦੇ ਪਾਣੀ ਦਾ ਦਾਬ ਹਰ ੩੩ ਫੁਟ ਦੀ ਗਹਿਰਾਈ ਤੇ ੭. ੧/੨ ਸੇਰ ਫੀ ਮੁਰੱਬਾ ਇੰਚ ਦੇ ਹਿਸਾਬ ਵਧਦੀ ਜਾਂਦੀ ਹੈ, ਇਸ ਤਰਾਂ ੧੨੦੦੦ ਫੁੱਟ ਦੀ ਗਹਿਰਾਈ ਤੇ ਪਾਣੀ ਦੀ ਦਾਬ ੭੦ ਮਣ ਫੀ ਮੁਰੱਬਾ ਇੰਚ ਹੈ.#ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਸਮੁੰਦਰ ਦੇ ਪਾਣੀ ਵਿੱਚ ੩੩੦ ਫੁੱਟ ਦੀ ਡੂੰਘ ਤਕ ਚੰਗਾ ਪੈਂਦਾ ਹੈ, ਫੇਰ ਘਟਣ ਲਗਦਾ ਹੈ ਅਰ ੫੫੮੦ ਤੋਂ ਅੱਗੇ ਪੂਰਾ ਅੰਧੇਰਾ ਹੁੰਦਾ ਹੈ.#ਚੰਦ੍ਰਮਾ ਦੇ ਘਟਣ ਵਧਣ ਦਾ ਸਮੁੰਦਰ ਦੇ ਜਲ ਤੇ ਬਹੁਤ ਅਸਰ ਹੁੰਦਾ ਹੈ. ਦੇਖੋ, ਜ੍ਵਾਰਭਾਟਾ.#ਇਸ ਸਮੇਂ ਸਾਗਰਵਿਦ੍ਯ (Oceanography) ਵਿੱਚ ਅਪਾਰ ਤਰੱਕੀ ਹੋਈ ਹੈ ਅਤੇ ਅਜਿਹੇ ਯੰਤ੍ਰ ਬਣਾਏ ਗਏ ਹਨ ਜਿਨ੍ਹਾਂ ਤੋਂ ਸਮੁੰਦਰ ਦੀ ਗਹਿਰਾਈ, ਖਾਰ ਦੀ ਅਧਿਕਤਾ, ਤਰੰਗਾਂ ਦੀ ਚਾਲ, ਤਾਪ ਆਦਿਕ ਦਾ ਪੂਰਾ ਗ੍ਯਾਨ ਹੁੰਦਾ ਹੈ.#ਪੁਰਾਣਾਂ ਵਿੱਚ ਸਮੁੰਦਰ ਸੱਤ ਲਿਖੇ ਹਨ. ਦੇਖੋ, ਸਪਤ ਸਾਗਰ ਅਤੇ ਇਸ ਦੀ ਉਤਪੱਤੀ ਦਾ ਨਿਰਣਾ ਦੇਖੋ, ਸਗਰ ਸ਼ਬਦ ਵਿੱਚ. "ਖਾਰ ਸਮੁਦ੍ਰ ਢੰਢੋਲੀਐ" (ਮਾਰੂ ਅਃ ਮਃ ੧) ੨. ਸੱਤ ਦੀ ਗਿਣਤੀ ਦਾ ਬੋਧਕ ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੩. ਨਿਘੰਟੁ ਵਿੱਚ ਸਮੁਦ੍ਰ ਦਾ ਅਰਥ ਆਕਾਸ਼ ਭੀ ਕੀਤਾ ਹੈ।#੪. ਖ਼ਾ- ਦੁੱਧ। ੫. ਵਿ- ਮੁਦ੍ਰਾ (ਮੁਹਰਛਾਪ) ਸਹਿਤ। ੬. ਰੁਪਯੇ ਪੈਸੇ ਵਾਲਾ. ਧਨੀ.


सं- संग्या- समु- उंद. जो चंगी तरां उंद (गिॱला) करे, सो समुद्र है. सागर. जलनिधि. उदधि. सिंधु, पयोधि. नीरधि. रतनाकर. इह उह जल दा पुंज है जिस ने सारी प्रिथिवी दा तकरीबन ३/५ वां हिॱसा रोकिआ होइआ है. विद्वानां ने इसदे पंज भाग कलप लए हन-#(ॳ) पहिला भाग, जो अमरीका तों यूरप अते अफरीका दे मॱध तीक फैलिआ होइआ है इसदी एटलांटिक¹ (Atlantic) संग्या है.#(अ) अमरीका अते एशीआ दे मॱध दा समुंदर पैसिफिक² (Pacific) सॱदीदा है.#(ॲ) जो अफरीका तों भारत अते आसट्रेलीआ तक विसतार रखदा है उह इंडीअन ओशन(Indian Ocean)³ आखीदा है.#(स) जो एशीआ यूरप अते अमरीका दे उॱतर अर उॱतरी ध्रुव दे चारे पासे है, उह आरकटिक⁴ (Arctic) समुंदर है.#(ह) जो दॱखणी ध्रुव दे चारे पासे है, उह एंटारटिक⁵ (Antartic) सागर है.#जे विचार नाल वेखिआ जावे तां दॱखणी अते उॱतर दे ही समुंदर हन, बाकी तिंन इन्हां दोहां विॱच ही समाए होए हन.#समुंदर दे छोटे छोटे हिॱसे जो खुशकी दे अंदर चले गए हन उनां दी खाडी संग्या है, जिवें बंगाल दी खाडी. समुंदर दी डुंघिआई हर थां इॱको जेही नहीं, पर वॱध तों वॱध तीस हजार फुॱट डूंघा है. समुंदर दी लहिरां दा रुॱतां उॱते बहुत असर हुंदा है. इस दा पाणी भूगोल दी अक्श्‍ अंशां अनुसार किते घॱट तॱता किते वॱध अते किते बहुत ठंढा है. ध्रुवां दे आस पास दा समुंदर बहुत ही ठंडा है. पर गुण दे विचार नाल हर थां दा पाणी इको जेहा है. विद्वानां ने इस दे जल विॱच उंनी तॱत वॱख वॱख मंने हन, जिनां विॱचों खार (लूण) प्रधान है, समुंदर दे पाणी दा दाब हर ३३ फुट दी गहिराई ते ७. १/२ सेर फी मुरॱबा इंच दे हिसाब वधदी जांदी है, इस तरां १२००० फुॱट दी गहिराई ते पाणी दी दाब ७० मण फी मुरॱबा इंच है.#सूरज दी किरनां दा प्रकाश समुंदर दे पाणी विॱच ३३० फुॱट दी डूंघ तकचंगा पैंदा है, फेर घटण लगदा है अर ५५८० तों अॱगे पूरा अंधेरा हुंदा है.#चंद्रमा दे घटण वधण दा समुंदर दे जल ते बहुत असर हुंदा है. देखो, ज्वारभाटा.#इस समें सागरविद्य (Oceanography) विॱच अपार तरॱकी होई है अते अजिहे यंत्र बणाए गए हन जिन्हां तों समुंदर दी गहिराई, खार दी अधिकता, तरंगां दी चाल, ताप आदिक दा पूरा ग्यान हुंदा है.#पुराणां विॱच समुंदर सॱत लिखे हन. देखो, सपत सागर अते इस दी उतपॱती दा निरणा देखो, सगर शबद विॱच. "खार समुद्र ढंढोलीऐ" (मारू अः मः १) २. सॱत दी गिणती दा बोधक किउंकि समुंदर सॱत मंने हन। ३. निघंटु विॱच समुद्र दा अरथ आकाश भी कीता है।#४. ख़ा- दुॱध। ५. वि- मुद्रा (मुहरछाप) सहित। ६. रुपये पैसे वाला. धनी.