samantaसमंत
ਸੰ. ਸਮਯਕ ਅੰਤ. ਜਿਸ ਦਾ ਪਾਸਾ (ਕਿਨਾਰਾ) ਅੱਛਾ ਹੋਵੇ. ਪੜੋਸ। ੨. ਹੱਦ. ਸੀਮਾ। ੩. ਕ੍ਰਿ. ਵਿ- ਚੁਫੇਰੇ. ਚਾਰੋਂ ਓਰ। ੪. ਨੇੜੇ. ਪਾਸ। ੫. ਦੇਖੋ, ਸਾਮੰਤ.
सं. समयक अंत. जिस दा पासा (किनारा) अॱछा होवे. पड़ोस। २. हॱद. सीमा। ३. क्रि. वि- चुफेरे. चारों ओर। ४. नेड़े. पास। ५. देखो, सामंत.
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ....
ਸੰ. ਪ੍ਰਤਿਵੇਸ਼. ਪਾਸ (ਸਮੀਪ) ਦਾ ਮਕਾਨ. ਗਵਾਂਢ....
ਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ....
ਸੰ. ਸੰਗ੍ਯਾ- ਹੱਦ। ੨. ਮਰਯਾਦਾ। ੩. ਕੇਸਾਂ ਵਿੱਚ ਪਾਈ ਚੀਰਨੀ (ਚੀਰ). ੪. ਅ਼. [سیما] ਨਿਸ਼ਾਨ. ਚਿੰਨ੍ਹ। ੫. ਮੱਥੇ ਦਾ ਨਿਸ਼ਾਨ....
ਸੰਗ੍ਯਾ- ਸਮੀਪਤਾ. "ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ." (ਸੂਹੀ ਅਃ ਮਃ ੫) ਕ੍ਰਿ. ਵਿ- ਕੋਲੇ. ਪਾਸ. "ਨੇੜੈ ਦੇਖਉ ਪਾਰਬ੍ਰਹਮ." (ਵਾਰ ਗਉ ੨. ਮਃ ੫)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. सामन्त ਸੰਗ੍ਯਾ- ਆਪਣੇ ਦੇਸ਼ ਦੀ ਹੱਦ ਪਾਸ ਮਿਲਦੇ ਇਲਾਕਿਆਂ ਦਾ ਸ੍ਵਾਮੀ. ਦੇਖੋ, ਸਾਵੰਤ। ੨. ਜਿਲੇ ਦਾ ਸਰਦਾਰ। ੩. ਮੰਡਲਪਤੀ। ੪. ਵਡੇ ਰਾਜੇ ਨੂੰ ਨਜਰਾਨਾ ਦੇਣ ਵਾਲਾ ਰਾਜਾ। ੫. ਬਹਾਦੁਰ. ਸੂਰਵੀਰ। ੬. ਦੇਖੋ, ਸਮੰਤ....