sarakāmaसरकाम
ਫ਼ਾ. [سرکام] ਸੰਗ੍ਯਾ- ਸਰੋਕਾਰ. ਸੰਬੰਧ. ਤਅ਼ੱਲੁਕ਼। ੨. ਮੁਆਮਲਾ. "ਅਬ ਨਾਹਿ ਅਵਰ ਸਰਕਾਮ." (ਸਵੈਯੇ ਮਃ ੫. ਕੇ)
फ़ा. [سرکام] संग्या- सरोकार. संबंध. तअ़ॱलुक़। २. मुआमला. "अब नाहि अवर सरकाम." (सवैये मः ५. के)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [سروکار] ਤਅ਼ੱਲੁਕ. ਸੰਬੰਧ. ਪ੍ਰਯੋਜਨ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਦੇਖੋ, ਮਾਮਲਾ....
ਵ੍ਯ- ਨਹੀਂ. ਨਾ। ੨. ਸੰਗ੍ਯਾ- ਨਾਥ ਪਤਿ. "ਤਾਕੋ ਨਾਹਿ ਨਾਹਿ ਕਛੁ ਪਾਵੈ." (ਚਰਿਤ੍ਰ ੩੪) ੩. ਕ੍ਰਿ. ਵਿ- ਨ੍ਹਾਕੇ. ਸਨਾਨ ਕਰਕੇ. ਨ੍ਹਾਇ. "ਅਹਿਨਿਸਿ ਕਸਮਲ ਧੋਵਹਿ ਨਾਹਿ." (ਗਉ ਕਬੀਰ ਵਾਰ ੭)...
ਸੰ. ਵਿ- ਜੋ ਵਰ (ਸ਼੍ਰੇਸ੍ਠ) ਨਹੀਂ. ਅਧਮ. ਨੀਚ। ੨. ਘਟੀਆ. "ਰਿਧਿ ਸਿਧਿ ਅਵਰਾ ਸਾਦ." (ਜਪੁ) ੩. ਸਮੀਪੀ. ਨੇੜੇ ਦਾ। ੪. ਸੰ. ਅਪਰ. ਪਹਿਲਾ। ੫. ਪਿਛਲਾ। ੬. ਦੂਜਾ. "ਝੂਰ ਮਰਹਿ ਦੋਹਾਗਣੀ ਜਿਨਿ ਅਵਰੀ ਲਗਾ ਨੇਹੁ." (ਵਾਰ ਮਲਾ ਮਃ ੨) ੭. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ....
ਫ਼ਾ. [سرکام] ਸੰਗ੍ਯਾ- ਸਰੋਕਾਰ. ਸੰਬੰਧ. ਤਅ਼ੱਲੁਕ਼। ੨. ਮੁਆਮਲਾ. "ਅਬ ਨਾਹਿ ਅਵਰ ਸਰਕਾਮ." (ਸਵੈਯੇ ਮਃ ੫. ਕੇ)...