sarakraसरक्र
ਦੇਖੋ, ਸਰਕਰਾ ੩. "ਅਸਥਿ ਚੂਰ ਸਰਕ੍ਰ." (ਚੰਡੀ ੨) ਹੱਡੀਆਂ ਦਾ ਚੂਰਾ ਮਾਨੋ ਨਦੀ ਕਿਨਾਰੇ ਕੰਕਰ ਹਨ.
देखो, सरकरा ३. "असथि चूर सरक्र." (चंडी २) हॱडीआं दा चूरा मानो नदी किनारे कंकर हन.
ਸੰ. ਸ਼ਰ੍ਕਰਾ. ਸੰਗ੍ਯਾ- ਸ਼ੱਕਰ। ੨. ਖੰਡ। ੩. ਕੰਕਰ. ਰੋੜੇ....
ਸੰਗ੍ਯਾ- ਅਸ੍ਥਿ. ਹੱਡੀ....
ਸੰ. चूर् ਧਾ- ਜਲਾਉਣਾ, ਭਸਮ ਕਰਨਾ। ੨. ਸੰਗ੍ਯਾ- ਚੂਰਣ ਦਾ ਸੰਖੇਪ. "ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ." (ਵਾਰ ਰਾਮ ੩) ਚੂਰਣ ਹੋ ਜਾਂਦਾ ਹੈ। ੩. ਦੇਖੋ, ਚੂੜ. "ਮੋਤੀਚੂਰ ਬਡ ਗਹਿਨ ਗਹਿਨਈਆ." (ਬਿਲਾ ਅਃ ਮਃ ੪)...
ਦੇਖੋ, ਸਰਕਰਾ ੩. "ਅਸਥਿ ਚੂਰ ਸਰਕ੍ਰ." (ਚੰਡੀ ੨) ਹੱਡੀਆਂ ਦਾ ਚੂਰਾ ਮਾਨੋ ਨਦੀ ਕਿਨਾਰੇ ਕੰਕਰ ਹਨ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਦੇਖੋ, ਚੂੜਾ. "ਸੰਖ ਮੋਤੀਚੂਰਾ." ਭਾਗੁ ਸਿੱਪ ਨੂੰ ਸ਼ਿਰੋਮਣਿ ਮੋਤੀ ਬਣਾ ਦਿੰਦਾ ਹੈ। ੨. ਚੂਰਮਾ. "ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ" (ਗਉ ਅਃ ਮਃ ੫) ੩. ਚੂਰਣ ਕਰੀ ਹੋਈ ਵਸਤੁ. ਚੂਰਣ। ੪. ਵਿ- ਚੂਰਣ ਕੀਤਾ. ਪੀਸਿਆ....
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਦੇਖੋ, ਕਕਰ। ੨. ਕੰਕਰ ਜੇਹੀ ਬਰਫ਼ ਦਾ। ੩. ਬਰਫ਼ ਦਾ ਕੰਕਰ. ਗੜਾ. ਓਲਾ। ੪. ਇੱਕ ਖਤ੍ਰੀ ਗੋਤ. ਕੱਕੜ ਭੀ ਇਸ ਦਾ ਉੱਚਾਰਣ ਹੈ....